ਮਜ਼ਦੂਰ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਮੇਰੇ ਦੇਸ਼ ਦੀ ਕਿਸਮਤ ਘੜਦੇ ਜੋ
ਉਹ ਇੱਕ ਮਜ਼ਦੂਰ ਨੇ,
ਉਹਨਾਂ ਨੂੰ ਪਤਾ’ ਸਰਮਾਏਦਾਰਾਂ ਦਾ,
ਕੀ ਕਰਨ ਉਹ ਮਜਬੂਰ ਨੇ।
ਇੱਥੇ ਕਿਰਤ ਦਾ ਮੁੱਲ ਨਹੀਂ ਮਿਲਦਾ,
ਸੁਫ਼ਨੇ ਹੋ ਜਾਂਦੇ ਚਕਨਾਚੂਰ ਨੇ।
ਕਾਗਜ਼ਾਂ ਵਿੱਚ ਅਸੀਂ ਖੁਸ਼ਹਾਲ ਹੋਏ,
ਪਰ ਸਚਾਈ ਤੋਂ ਕੋਹਾਂ ਦੂਰ ਨੇ।
ਕੌਣ ਸੁਣਦਾ ਮਜ਼ਦੂਰਾਂ ਦੀਆਂ ਪੀੜਾਂ ਨੂੰ,
ਸਾਡੇ ਦੁਸ਼ਮਣ ਜੀ ਹਜ਼ੂਰ ਨੇ।
ਬਾਹਰ ਨਿਕਲ ਕੇ ਵੇਖੋ ਮਹਿਲਾਂ ਵਾਲਿਓ,
ਹੋਏ ਬੈਠੇ ਤੁਸੀਂ ਕਿਉਂ ਮਗ਼ਰੂਰ ਨੇ।
ਪੱਤੋ,ਇੱਕ ਸਬਰ ਸ਼ੁਕਰ ਹੈ ਕਾਮੇ ਕੋਲ,
ਰੁੱਖੇ ਟੁਕੜੇ ਅੰਮ੍ਰਿਤ ਦਾ ਨੂਰ ਨੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ ਨੇ ਮਧੋਲਿਆ ਲੋਕਾਂ ਨੂੰ
Next articleਅਮਰੀਕਾ ਦੀ ਯੁਨੀਵਰਸਿਟੀ ਵਿੱਚ ਮਨਾਈ ਗਈ ਵਿਸਾਖੀ, ਸਜਾਈਆਂ ਗਈਆਂ ਦਸਤਾਰਾਂ