ਆਨੰਦ (ਗੁਜਰਾਤ) (ਸਮਾਜ ਵੀਕਲੀ): ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਜੈਵਿਕ ਉਤਪਾਦਾਂ ਦੀਆਂ ਉਚ ਪੱਧਰੀ ਕੀਮਤਾਂ ਦਿਵਾਉਣ ਲਈ ਦੇਸ਼ ਵਿੱਚ ਲੈਬਾਰਟਰੀਆਂ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਕਿ ਇਨ੍ਹਾਂ ਉਤਪਾਦਾਂ ਨੂੰ ਪ੍ਰਮਾਣਿਤ ਕੀਤਾ ਸਕੇ। ਇਸੇ ਤਰ੍ਹਾਂ ਇਨ੍ਹਾਂ ਲੈਬਾਰਟਰੀਆਂ ਰਾਹੀਂ ਜ਼ਮੀਨਾਂ ਨੂੰ ਵੀ ਰਸਾਇਣਕ ਖਾਦਾਂ ਤੋਂ ਮੁਕਤ ਹੋਣ ਸਬੰਧੀ ਜਾਂਚਿਆ ਜਾਵੇਗਾ। ਉਹ ਇਥੇ ਕੁਦਰਤੀ ਖੇਤੀ ਬਾਰੇ ਕੌਮੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਜੈਵਿਕ ਉਤਪਾਦਾਂ ਦੀਆਂ ਕਿਸਾਨਾਂ ਨੂੰ ਵਧੀਆ ਕੀਮਤਾਂ ਮਿਲਣ ਤਾਂ ਉਹ ਜੈਵਿਕ ਖੇਤੀ ਲਈ ਉਤਸ਼ਾਹਤ ਹੋਣਗੇ ਤੇ ਕੌਮਾਂਤਰੀ ਮਾਰਕੀਟ ਵਿੱਚ ਵੀ ਆਪਣੀ ਪਹੁੰਚ ਬਣਾ ਸਕਣਗੇ। ਅਮਿਤ ਸ਼ਾਹ ਨੇ ਕਿਹਾ ਕਿ ਅਜਿਹੀਆਂ ਲੈਬਾਰਟਰੀਆਂ ਸਥਾਪਤ ਕਰਨ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly