(ਸਮਾਜ ਵੀਕਲੀ)
ਮੇਰੀ ਹਰ ਸਵੇਰ ਸ਼ੁਰੂ ਹੁੰਦੀ ਹੈ,
ਰੋਟੀ ਦਾ ਝੋਲਾ ਸਾਇਕਲ ਤੇ ਬੰਨ ਕੇ,
ਕਿਰਤੀ ਦੇ ਘਰ, ਮਜ਼ਦੂਰ ਚੌਂਕ ਤੇ ਪਹੁੰਚਣ ਤੋ,
ਪੋਹ ਦੀ ਠੰਡ ਦੀ ਕੰਬਣੀ ਨਾਲ,
ਖਾਲੀ ਉਮੀਦ ਤੇ ਖਾਲੀ ਝੋਲਾ ਲੈਕੇ,
ਟੁਟੇ ਜਿਹੇ ਸਾਇਕਲ ਤੇ ਘਰ ਪਹੁੰਚਦਿਆਂ,
ਵਿਦਾ ਹੋ ਜਾਂਦਾ ਹੈ ਮੇਰਾ ਹਰ ਦਿਨ।
ਫਿਰ ਸ਼ੁਰੂ ਹੁੰਦੀ ਹੈ ਫਿਕਰਾ ਦੀ ਰਾਤ,
ਮੌਲੇਧਾਰ ਬਰਸਾਤ ਦੀ ਰਾਤ,
ਕੋਨੇ ਬੈਠੀ ਧੀ ਦੇ ਫ਼ਿਕਰ ਦੀ,
ਚੋਂਦੇ ਘਰ ਡਿੱਗਣ ਦੇ ਫ਼ਿਕਰ ਦੀ ਰਾਤ,
ਸਵੇਰੇ ਚੂੱਲਾ ਮੱਘਣ ਦੀ ਫ਼ਿਕਰ ਦੀ ਰਾਤ,
ਬਣਾਉਂਦਾ ਰਿਹਾ ਜ਼ਿੰਦਗੀ ਭਰ ਮਹਿਲ
ਆਪਣੇ ਚੁਬਾਰੇ ਦੀ ਉਡੀਕ ਚ
ਨਿਰਾਸ਼ ਹੋ ਕੇ ਸੌਂ ਜਾਂਦਾ ਹਾਂ
ਕੱਚੇ ਜਿਹੇ ਘਰ ਅੰਦਰ,
ਫਿਰ ਸਵੇਰ ਸ਼ੁਰੂ ਹੁੰਦੀ ਹੈ,
ਰੋਟੀ ਦਾ ਝੋਲਾ ਸਾਇਕਲ ਤੇ ਬੰਨ ਕੇ,
ਕਿਰਤੀ ਦੇ ਘਰ, ਮਜ਼ਦੂਰ ਚੌਂਕ ਤੇ ਪਹੁੰਚਣ ਤੋ,
ਮੇਰੇ ਹਾਣ ਦੀ ਨਹੀਂ ਹੋਈ ਸ਼ਾਇਦ,
ਮੇਰੇ ਦੇਸ਼ ਦੀ ਸਿਖਿਆ, ਮੇਰੇ ਦੇਸ਼ ਦੀ ਵਿਵਸਥਾ,
ਜਮਹੂਰੀਅਤ, ਦੇਸ਼ ਦੀ ਪ੍ਰਣਾਲੀ, ਇਸੇ ਲਈ
ਕੱਲ ਮੇਰੇ ਜਵਾਨ ਪੁੱਤ ਨਾਲ
ਫਿਰ ਸਵੇਰ ਸ਼ੁਰੂ ਹੋਵੇਗੀ
ਰੋਟੀ ਦਾ ਝੋਲਾ ਸਾਇਕਲ ਤੇ ਬੰਨ ਕੇ,
ਕਿਰਤੀ ਦੇ ਘਰ, ਮਜ਼ਦੂਰ ਚੌਂਕ ਤੇ ਪਹੁੰਚਣ ਤੋ,
ਕੁਲਦੀਪ ਸਾਹਿਲ ਰਾਜਪੁਰਾ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly