ਰਾਜਪੁਰਾ(ਰਮੇਸ਼ਵਰ ਸਿੰਘ) ਅੱਜ ਦੁਨੀਆਂ ਦੇ ਮਹਾਨ ਦਾਰਸ਼ਨਿਕ, ਵਿਦਵਾਨ ਅਤੇ ਇਨਕਲਾਬੀ ਵਿਚਾਰਧਾਰਕ ਕਾਰਲ ਮਾਰਕਸ ਦੀ ਬਰਸੀ ਮੌਕੇ ਰਾਜਪੁਰਾ ਦੇ ਮਜ਼ਦੂਰ ਅਤੇ ਕਿਰਤੀ ਸੰਗਠਨ ਨੇ ਕਾਰਲ ਮਾਰਕਸ ਵੱਲੋਂ ਮਜ਼ਦੂਰ ਜਮਾਤ ਲਈ ਕੀਤੇ ਗਏ ਸੰਘਰਸ਼ ,ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਅਤੇ ਉਨ੍ਹਾਂ ਦੇ ਵਿਚਾਰਾ ਤੇ ਖੁਲ ਕੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਵਿੱਚ ਮਜ਼ਦੂਰ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਬਲਕਾਰ ਸਿੰਘ, ਵਾਇਸ ਪ੍ਰਧਾਨ ਗੁਰਧਿਆਨ ਸਿੰਘ, ਖਜਾਨਚੀ ਬਲਵਿੰਦਰ ਸਿੰਘ, ਸੈਕਟਰੀ ਬਲਦੇਵ ਸਿੰਘ ਮੈਂਬਰ ਬੰਤ ਸਿੰਘ, ਜੰਗ ਸਿੰਘ, ਸਾਧੂ ਸਿੰਘ ਅਤੇ ਹੋਰ ਮਜ਼ਦੂਰ ਸਾਥੀਆਂ ਨੇ ਹਿੱਸਾ ਲਿਆ। ਸੰਗਠਨ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਪੰਜਾਬੀ ਲੇਖਕ ਕੁਲਦੀਪ ਸਿੰਘ ਸਾਹਿਲ ਨੇ ਵੀ ਕਾਰਲ ਮਾਰਕਸ ਦੇ ਵਿਚਾਰਾ “ਅਗਿਆਨ ਇੱਕ ਦੈਂਤ ਹੈ ਸਾਨੂੰ ਡਰ ਹੈ ਕਿ ਇਹ ਹਾਲੇ ਹੋਰ ਬਹੁਤ ਸਾਰੇ ਦੁਖਾਂਤਾਂ ਦਾ ਕਾਰਨ ਬਣੇਗਾ।” ਬੱਚਿਆਂ ਨੂੰ ਕੰਮ ਤੇ ਨਹੀ ਸਕੂਲ ਜਾਣਾ ਚਾਹੀਦਾ ਹੈ। “ਲੋਕ ਬਦਲਾਅ ਦੇ ਵਾਹਕ ਬਣਨ” ਅਤੇ “ਸਿਆਸਤ ਅਤੇ ਵਪਾਰ ਦਾ ਸਮਝੌਤਾ ਨਾ ਹੋਣ ਦਿਓ ” ਆਦਿ ਤੇ ਸੰਖੇਪ ਵਿੱਚ ਚਰਚਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly