ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਲਈ ਐਸਡੀਐਮ ਗੜਸ਼ੰਕਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

ਗੜਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਫੌਰੀ ਮੰਗਾਂ ਬਾਰੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦੇ ਦਿੱਤੇ ਸੱਦੇ ਤਹਿਤ ਅੱਜ ਤਹਿਸੀਲ ਗੜਸ਼ੰਕਰ ਦੇ ਕਿਸਾਨਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਐਸਡੀਐਮ ਗੜਸ਼ੰਕਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕੁਲਵਿੰਦਰ ਚਾਹਲ, ਪ੍ਰੋ.ਕੁਲਵੰਤ ਸਿੰਘ ਗੋਲੇਵਾਲ,ਰਾਮਜੀਤ ਸਿੰਘ ਸਰਪੰਚ ਦੇਣਵਾਲ ਕਲਾਂ ਨੇ ਦੱਸਿਆ ਕਿ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ, ਬਾਸਮਤੀ ਘੱਟ ਪਾਣੀ ਲੈਣ ਵਾਲੀ ਫਸਲ ਹੋਣ ਦੇ ਨਾਲ ਨਾਲ ਦੇਸ਼ ਲਈ ਵਿਦੇਸ਼ੀ ਮੁਦਰਾ ਕਮਾਉਣ ਵਾਲੀ ਫਸਲ ਵੀ ਹੈ ਪਰ ਇਸ ਦਾ ਘੱਟੋ ਘੱਟ ਸਮਰਥਨ ਮੁੱਲ ਉਤੇ ਖਰੀਦਾ ਦਾ ਕੋਈ ਪ੍ਰਬੰਧ ਨਹੀਂ ਅਸੀਂ ਮੰਗ ਕਰਦੇ ਹਾਂ ਕਿ ਬਾਸਮਤੀ ਦੀਆਂ 1121 ਤੇ 1885 ਆਦਿ ਕਿਸਮਾਂ ਦਾ 6000 ਅਤੇ 1509 ਅਤੇ 1662 ਆਦਿ ਕਿਸਮਾ ਦਾ 5000 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਤ ਕਰਕੇ ਖਰੀਦ ਦਾ ਪ੍ਰਬੰਧ ਕੀਤਾ ਜਾਵੇ, ਪੰਜਾਬ ਦੇ ਵਿੱਚ ਰਬੀ ਸੀਜਨ ਦੀਆਂ ਫਸਲਾਂ ਦੀ ਬਿਜਾਈ ਲਈ ਅਨੁਮਾਨਿਤ ਪੰਜ ਲੱਖ ਮੀਟ੍ਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਜਿਸ ਨੂੰ ਮੁਹੱਈਆ ਕਰਵਾਇਆ ਜਾਵੇ ਗੰਨੇ ਦਾ ਭਾਅ 450 ਪ੍ਰਤੀ ਕੁਇੰਟਲ ਕੀਤਾ ਜਾਵੇ, ਖੰਡ ਮਿੱਲਾਂ ਪਹਿਲੀ ਨਵੰਬਰ ਤੋਂ ਚਾਲੂ ਕੀਤੀਆਂ ਜਾਣ, ਸੈਲਰਾਂ ਅਤੇ ਗੋਦਾਮਾਂ ਵਿੱਚ ਲਿਫਟਿੰਗ ਦਾ ਮਾਮਲਾ ਹੱਲ ਹੋਣ ਨਾ ਕਾਰਨ ਕਿਸਾਨਾਂ ਦੀਆਂ ਮੰਡੀਆਂ ਵਿੱਚ ਸੰਭਾਵਿਤ ਖੱਜਲ ਖਵਾਰੀ ਹੋਣ ਦੀਆਂ ਸੰਭਾਵਨਾ ਪੈਦਾ ਹੋ ਗਈਆਂ ਹਨ ਇਸ ਲਈ ਮੰਗ ਕਰਦੇ ਹਾਂ ਕਿ ਲਿਫਟਿੰਗ ਦਾ ਮਾਮਲਾ ਫੌਰੀ ਹੱਲ ਕਰਨ ਦੇ ਨਾਲ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਨਿਰਵਿਘਨ ਖਰੀਦ ਦੇ ਢੁਕਵੇ ਪ੍ਰਬੰਧ ਕੀਤੇ ਜਾਣ, ਸਹਿਕਾਰੀ ਸੁਸਾਇਟੀਆਂ ਚੋਂ ਨਵੀਂ ਮੈਂਬਰਸ਼ਿਪ ਅਤੇ ਨਵੇਂ ਖਾਤੇ ਖੋਲਣ ‘ਤੇ ਲੱਗੀ ਰੋਕ ਸਬੰਧੀ ਮੰਨੀ ਗਈ ਮੰਗ ਨੂੰ ਲਾਗੂ ਕੀਤਾ ਜਾਵੇ ਅਗਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਪਹਿਲ ਦੇ ਅਧਾਰ “ਤੇ ਨਾ ਹੱਲ ਕੀਤਾ ਤਾਂ ਜਥੇਬੰਦੀ ਮਜਬੂਰਨ ਸੰਘਰਸ਼ ਦਾ ਰਸਤਾ ਅਪਣਾਵੇਗੀ ।ਇਸ ਸਮੇਂ ਸੰਦੀਪ ਸਿੰਘ, ਅਮਰੀਕ ਸਿੰਘ ਸਿਕੰਦਰਪੁਰ, ਸੁਖਵਿੰਦਰ ਸਿੰਘ ਗੁਰਨੇਕ ਸਿੰਘ ਮੋਇਲਾ,ਸੁਰਜੀਤ ਸਿੰਘ ਬਡੇਸਰੋਂ,ਸ਼ਮਸ਼ੇਰ ਸਿੰਘ ਚੱਕ ਸਿੰਘਾ, ਸੁੱਚਾ ਸਿੰਘ ਅਲੀਪੁਰ, ਸੋਢੀ ਸਿੰਘ, ਜਸਪਾਲ ਸਿੰਘ ਜੱਸਾ ਰੁੜਕੀ ਖਾਸ ਅਤੇ ਪਰਮਿੰਦਰ ਸਿੰਘ ਗੋਲੇਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿਰਤੀ ਕਿਸਾਨ ਯੂਨੀਅਨ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਡੀ.ਸੀ ਦਫਤਰ ਅੱਗੇ ਧਰਨਾ ਦਿੱਤਾ
Next articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਠੀਡਾਂ ਪਿੰਡ ਵਿੱਚ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ