(ਸਮਾਜ ਵੀਕਲੀ)- ‘ ਮੋਹਨ! ਕੱਲ ਸਮੇਂ ਤੇ ਆ ਜਾਈਂ ,ਅਸੀਂ ਘੁੰਮਣ ਜਾਣਾ ਹੈ ਤੇ ਤੂੰ ਪਿੱਛੋਂ ਘਰ ਦੀ ਸਫਾਈ ਬਹੁਤ ਚੰਗੀ ਤਰ੍ਹਾਂ
ਕਰਨੀ ਹੈ ਤੇ ਤੂੰ ਛੁੱਟੀ ਦਾ ਬਹਾਨਾ ਨਾ ਬਣਾ ਲਈਂ, ਤੇਰੀ ਤਨਖਾਹ ਕੱਟ ਲਊ ਕਿਉਂਕਿ ਉਹਨੂੰ ਤੇ ਉਹਦੀ ਘਰਵਾਲੀ ਨੂੰ ਤਾਂ ਕੱਲ ਦੀ ਛੁੱਟੀ ਹੈ।’
‘ ਸਾਹਬ! ਕੱਲ ਕੀ ਹੈ, ਕਿਸ ਚੀਜ਼ ਦੀ ਛੁੱਟੀ ਹੈ ,ਸਾਨੂੰ ਤਾਂ ਪਤਾ ਨਹੀਂ? ‘
‘ ਅਨਪੜ! ਕੱਲ ਮਜ਼ਦੂਰ ਦਿਵਸ ਹੈ ਤੇ ਸਾਨੂੰ ਸਭ ਨੂੰ ਛੁੱਟੀ ਹੁੰਦੀ ਹੈ ਮੁਲਾਜ਼ਮਾਂ ਨੂੰ।’
‘ ਸਾਹਿਬ ਛੋਟਾ ਮੂੰਹ ਵੱਡੀ ਗੱਲ ਤੁਸੀਂ ਨਹੀਂ ਗਏ ਤਾਂ ਸਰਕਾਰ ਤੁਹਾਡੀ ਵੀ ਤਨਖਾਹ ਕੱਟ ਲਵੇਗੀ?’
‘ ਅਸੀਂ ਸਰਕਾਰ ਨੂੰ ਸੇਵਾਵਾਂ ਦਿੰਦੇ ਹਾਂ ਮੂਰਖ।’
‘ ਸਾਡੀ ਸਰਕਾਰ ਤਾਂ ਤੁਸੀਂ ਹੋ ਸਾਹਬ ਜ਼ਰਾ ਗੌਰ ਫਰਮਾਉਣਾ। ‘
ਕੰਵਲਜੀਤ ਕੌਰ ਜੁਨੇਜਾ
ਰੋਹਤਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly