(ਸਮਾਜ ਵੀਕਲੀ)
ਮੈਂ ਮਜ਼ਦੂਰ ਹੈ ਹਾਂ ਜੀ
ਮੇਰੀ ਵੀ ਸੁਣੋ ਗੁਹਾਰ
ਮਿਲੇ ਨਾ ਪੂਰੀ ਮਜ਼ਦੂਰੀ
ਮੈਂ ਕਿਵੇਂ ਪਾਲਾ ਪਰਿਵਾਰ
ਮੇਰੀ ਵੀ ਸੁਣੋ……….
ਮਹਿੰਗਾਈ ਅੰਬਰ ਨੂੰ
ਦੇਖੋ ਛੂਹਦੀ ਜਾਵੇ
ਬਾਲ ਪੲੇ ਦੇਖਣ ਬਾਪੂ
ਕੁਝ ਖਾਣ ਨੂੰ ਲਿਆਵੇ
ਮੇਰੀ ਵੀ ਸੁਣੋ………..
ਮੈਂ ਵੀ ਬੱਚਿਆਂ ਨੂੰ
ਪੜਾਉਣਾ ਚਾਹੁੰਦਾ
ਵੱਡੇ ਅਫਸਰ ਉਹਨਾਂ ਨੂੰ
ਬਣਾਉਣਾ ਚਾਹੁੰਦਾ
ਮੇਰੀ ਵੀ ਸੁਣੋ……….
ਮੈਂ ਮੰਗਾਂ ਜੇ ਹੱਕ ਆਪਣਾ
ਤਾਂ ਧੱਕੇ ਪੈਂਦੇ ਨੇ
ਉਂਝ ਹੱਕ ਆਪਣੇ ਲਈ
ਲੋਕੀ ਬਾਡਰ ਤੇ ਬੈਹਦੇ ਨੇ
ਮੇਰੀ ਵੀ ਸੁਣੋ…….
ਸੁੱਖ ਚੌਰਵਾਲਾ
ਪਿੰਡ ਹਦਾਇਤਪੁਰਾ
ਜਿਲ੍ਹਾ ਪਟਿਆਲਾ
8872907030
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly