(ਸਮਾਜ ਵੀਕਲੀ)
ਸਿਆਸਤ ! ਆਮ ਬੰਦੇ ਦੀ ਸਮਝ ਤੋਂ
ਪਰੇ ਦੀ ਬਾਤ ਐ
ਆਮ ਬੰਦਾ ਜਜ਼ਬਾਤੀ ਹੁੰਦੈ
ਜਦ ਤੱਕਦੈ
ਆਪਣੇ ਘਰ, ਗਲੀ, ਕੂਚੇ, ਸ਼ਹਿਰ ਦੇਸ਼ ਦੇ ਹਾਲਾਤ
ਕਦੇ! ਉਸਦਾ ਦਿਲ ਸਿਸਟਮ ਦੀਆਂ ਜੜ੍ਹਾਂ ਪੁੱਟਣ ਨੂੰ ਕਰਦੈ!
ਤੇ ਕਦੇ ਉਹ ਆਪਣੀ ਬੇਬਸੀ ਤੋਂ ਡਰਦੈ
ਕਦੇ ਉਤਰਦੈ ਖਾਈ ਚ ਛਾਲ੍ਹ ਮਾਰ
ਕਦੇ ਪਹਾੜ ਨੂੰ ਪੌੜੀਆਂ ਲਾਅ ਚੜ੍ਹਦੈ
ਸਿਆਸਤ ਘਰਾਂ ਚ ਹੋਜੇ ਜੇ
ਵਿਹੜਿਆਂ ਚ ਖਿਲਰ ਜੇ
ਬੱਚੇ
ਪਿਉ, ਦਾਦੇ ਦਾ ਰੁੱਤਬਾ ਮੰਗਣ
ਸ਼ਰੀਕ ਹੋ ਜਾਣ ਚਾਚੇ ਭਤੀਜੇ
ਸਿਆਸਤ ! ਸੱਥ ਚ ਹੋਜੇ ਜੇ
ਵੰਡ ਜਾਵੇ ਪੰਚਾਇਤ ਨੂੰ
ਸਕੂਲਾਂ ਕਾਲਜਾਂ ਦੀ ਸਿਆਸਤ
ਵੰਡ ਜਾਵੇ ਖ਼ਿਆਲਾਂ ਨੂੰ ਧੜਿਆਂ ਚ
ਫੇਰ ਰੁੱਤ ਹੋ ਜੇ ਸ਼ੁਰੂ
ਲਾਠੀਆ, ਬੰਦੂਕਾਂ ਦੀ
ਹਾਲੇ ! ਸ਼ੁਰੂ ਹੋਈ ਜਿੰਦਗੀ ਖਤਮ ਕਰ ਜਾਵੇ
ਸਿਆਸਤ ਦੇਸ਼ ਦੀ !
ਆਮ ਜਨਤਾ ਨੂੰ ਅਨਾਥ ਜਿਹਾ ਕਰ ਜਾਵੇ
ਭੈਣ ਭਰਾ ਆਂਢੀ ਗੁਆਂਢੀ
ਦੋਸਤਾਂ, ਮਿਤਰਾਂ ਨੂੰ ਗੁਮਰਾਹ ਕਰ ਜਾਵੇ
ਉਂਜ ਸਿਆਸੀ ਲੋਕ ! ਆਪਸ ਚ ਕੁੜਮ ਰਹਿੰਦੇ ਨੇ
ਇਸੇ ਨੂੰ ਸਿਆਸਤ
ਕਹਿੰਦੇ ਨੇ…..
ਸ਼ਰਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly