ਸੰਧਵਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਆਦਤਾਂ ਬਦਲਣ ਲਈ ਤਾੜਨਾ
ਫਰੀਦਕੋਟ/ ਭਲੂਰ (ਬੇਅੰਤ ਗਿੱਲ ਭਲੂਰ) ਆਮ ਆਦਮੀ ਪਾਰਟੀ ਸੰਘਰਸ਼ ਵਿੱਚੋਂ ਨਿਕਲੀ ਹੋਣ ਕਰਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨੂੰ ਚੰਗੀ ਤਰਾਂ ਸਮਝਦੀ ਹੈ। ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਨੇ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਜਿਲੇ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਆਪੋ ਆਪਣੇ ਕੰਮ ਲੈ ਕੇ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਗੇ ਮਾਮੂਲੀ ਕੰਮਾਂ ਪਿੱਛੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਿੱਥੇ ਸਮਾਂ ਵਿਅਰਥ ਗੁਆਉਣਾ ਪੈਂਦਾ ਸੀ, ਉੱਥੇ ਕਈ ਕਈ ਘੰਟੇ ਸਮਾਂ ਵਿਅਰਥ ਗਵਾਉਣ ਦੇ ਬਾਵਜੂਦ ਕਈ ਵਾਰ ਵਿਅਕਤੀ ਜ਼ਲੀਲ ਹੋ ਕੇ ਵਾਪਸ ਘਰ ਪਰਤਦਾ ਸੀ ਪਰ ਹੁਣ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਭਰ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਜੋ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋ ਰਹੀ ਹੈ, ਉੱਥੇ ਲੀਡਰਾਂ ਅਤੇ ਅਫਸਰਾਂ ਨਾਲ ਆਮ ਲੋਕਾਂ ਦੀ ਬਣੀ ਦੁੂਰੀ ਘਟਣ ਨਾਲ ਉਹਨਾ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਬਿਨਾ ਰਿਸ਼ਵਤ ਦਿੱਤੇ ਅਤੇ ਬਿਨਾ ਸਮਾਂ ਵਿਅਰਥ ਗਵਾਏ ਹੱਲ ਦੀ ਸੰਭਾਵਨਾ ਬਣਨ ਲੱਗ ਪਈ ਹੈ। ਉਹਨਾ ਮੰਨਿਆ ਕਿ ਜਿਆਦਾਤਰ ਲੋਕਾਂ ਨੇ ਪਾਣੀ ਨਿਕਾਸੀ ਦੀ ਸਮੱਸਿਆ ਅਤੇ ਸੀਵਰੇਜ ਠੱਪ ਰਹਿਣ ਦੀਆਂ ਸ਼ਿਕਾਇਤਾਂ ਦੱਸੀਆਂ ਪਰ ਉਹਨਾ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਦੋ ਟੁੱਕ ਫੈਸਲਾ ਸੁਣਾਉਂਦਿਆਂ ਆਖ ਦਿੱਤਾ ਸੀ ਕਿ ਪਾਣੀ ਨਿਕਾਸੀ ਅਤੇ ਸੀਵਰੇਜ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣ। ਉਹਨਾਂ ਆਖਿਆ ਕਿ ਜੇਕਰ ਸ਼ਹਿਰ ਵਾਸੀ ਆਪਣਾ ਕੂੜਾ ਕਰਕਟ ਅਤੇ ਹੋਰ ਫਾਲਤੂ ਸਮਾਨ ਨਾਲੀ-ਨਾਲਿਆਂ ਵਿੱਚ ਸੁੱਟਣ ਤੋਂ ਪ੍ਰਹੇਜ ਕਰਨ, ਆਪੋ ਆਪਣੇ ਘਰਾਂ ਵਿੱਚ ਡਬਟਬੀਨ ਲਵਾਉਣ, ਸਫਾਈ ਕਰਮਚਾਰੀਆਂ ਦੀਆਂ ਰੇਹੜੀਆਂ ਵਿੱਚ ਗਿੱਲਾ-ਸੁੱਕਾ ਕੂੜਾ ਵੱਖੋ ਵੱਖਰੇ ਢੰਗ ਨਾਲ ਪਾਉਣਾ ਯਕੀਨੀ ਬਣਾਉਣ, ਹਰ ਘਰ ਦੀਆਂ ਨਾਲੀਆਂ ਵਿੱਚ ਲੋਹੇ ਦੀਆਂ ਜਾਲੀਆਂ ਲਵਾਉਣ ਤਾਂ ਪਾਣੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਕਦੇ ਵੀ ਨਹੀਂ ਆਵੇਗੀ। ਉਹਨਾ ਦਾਅਵਾ ਕੀਤਾ ਕਿ ਪਾਣੀ ਨਿਕਾਸੀ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸਾਨੂੰ ਖੁਦ ਨੂੰ ਵੀ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly