‘ਕੁਲਰਾਜ ਸਿੰਘ ਫਤਿਹ’ ਬਣਿਆ ਭੰਗੜੇ ਦਾ ਜੂਨੀਅਰ ਸਟਾਰ ਅਦਾਕਾਰ ਦਿਲਜੀਤ ਦੋਸਾਂਝ ਪ੍ਰਫਾਰਮੈਂਸ ਦੇਖਕੇ ਕਰ ਉੱਠਿਆ ਅਸ਼ ਅਸ਼

ਫੋਟੋ ਕੈਪਸ਼ਨ- ਭੰਗੜਾ ਸਟਾਰ ਕੁਲਰਾਜ ਸਿੰਘ ਫਤਹਿ ਨਾਲ ਉਸ ਦਾ ਮਾਮਾ ਕੋਚ ਸ. ਜਸਪ੍ਰੀਤ ਸਿੰਘ ।

ਕੈਨੇਡਾ /ਵੈਨਕੂਵਰ (ਕੁਲਦੀਪ ਚੁੰਬਰ) (ਸਮਾਜ ਵੀਕਲੀ) –ਹਾਲ ਹੀ ਵਿੱਚ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਪ੍ਰਮੋਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਸਮੇਤ ਕਈ ਹੋਰ ਫਨਕਾਰਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਜਲੰਧਰ ਅਰਬਨ ਅਸਟੇਟ ਫੇਸ 1 ਦੇ ਹੀ ਜੰਮਪਲ ਕੁਲਰਾਜ ਸਿੰਘ ਫਤਹਿ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਸਟੇਜ ਤੇ ਭੰਗੜੇ ਦੀ ਪਰਫਾਰਮੈਂਸ ਦੇ ਅਜਿਹੇ ਸਟੈੱਪ ਮਾਰੇ ਕੇ ਗਾਇਕ ਅਦਾਕਾਰ ਦਿਲਜੀਤ ਦੁਸਾਂਝ ਉਸ ਦੀ ਅਦਾਕਾਰੀ ਤੇ ਫਿਦਾ ਹੋ ਗਿਆ ਅਤੇ ਸਟੇਜ ਤੋਂ ਹੀ ਗਾਇਕ ਦਿਲਜੀਤ ਦੁਸਾਂਝ ਨੇ ਕਈ ਐਲਾਨ ਕਰ ਦਿੱਤੇ । ਜਿਸ ਵਿੱਚ ਉਸ ਨੇ ਕਿਹਾ ਕਿ ਕੁਲਰਾਜ ਸਿੰਘ ਫਤਿਹ ਨੂੰ ਆਉਣ ਵਾਲੇ ਸਮੇਂ ਵਿਚ ਜਲਦ ਹੀ ਪੰਜਾਬੀ ਫ਼ਿਲਮਾਂ ਵਿਚ ਬਤੌਰ ਆਰਟਿਸਟ ਲਵੇਗਾ ਅਤੇ 6 ਸਾਲਾ ਫਤਿਹ ਦੀ ਅਦਾਕਾਰੀ ਦਾ ਜਲਵਾ ਪਾਲੀਵੁੱਡ ਦੀ ਸਕਰੀਨ ਰਾਹੀਂ ਪੂਰੀ ਦੁਨੀਆਂ ਵਿੱਚ ਪ੍ਰਦਰਸ਼ਿਤ ਕਰੇਗਾ ।

ਕੁਲਰਾਜ ਦੀ ਵਿਸ਼ੇਸ਼ ਪੇਸ਼ਕਾਰੀ ਦਾ ਸਮੂਹ ਹਾਜ਼ਰੀਨ ਨੇ ਰੱਜਕੇ ਆਨੰਦ ਮਾਣਿਆ । ਕੈਨੇਡਾ ਵਸਦੇ ਸ੍ਰੀਮਾਨ ਜੋਗਿੰਦਰ ਸਿੰਘ ਸਾਬੀ (ਕੁਲਰਾਜ ਸਿੰਘ ਫਤਿਹ ਦੇ ਨਾਨਾ ਜੀ) ਨੇ ਦੱਸਿਆ ਕਿ ਕੁਲਰਾਜ ਸਿੰਘ ਫਤਿਹ ਪੜ੍ਹਾਈ ਵਿੱਚ ਵੀ ਅੱਵਲ ਦਰਜੇ ਦਾ ਸਟੂਡੇਂਟ ਹੈ । ਫਤਿਹ ਦੀ ਮਾਤਾ ਦਿਲਪ੍ਰੀਤ ਕੌਰ ਪਿਤਾ ਇਸ਼ਾਨ ਨਾਨੀ ਸੁਦਰਸ਼ਨ ਕੌਰ ਅਤੇ ਭੰਗੜਾ ਕੋਚ ਸ. ਜਸਪ੍ਰੀਤ ਸਿੰਘ (ਮਾਮਾ ਜੀ ) ਛੋਟੀ ਉਮਰ ਵਿੱਚ ਉਸ ਦੀ ਇਸ ਵਿਲੱਖਣ ਅਦਾਕਾਰੀ ਤੇ ਬੇਹੱਦ ਮਾਣ ਕਰਦੇ ਹਨ। ਕੋਚ ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਕੁਲਰਾਜ ਸਿੰਘ ਫਤਿਹ ਭੰਗੜੇ ਵਿੱਚ ਨਵੇਂ ਮੀਲ ਪੱਥਰ ਗੱਡੇਗਾ ਤੇ ਪੰਜਾਬ ਦੇ ਇਸ ਲੋਕ ਨਾਚ ਨੂੰ ਵਿਸ਼ਵ ਭਰ ਵਿੱਚ ਇੱਕ ਵਾਰ ਫੇਰ ਮਾਣ ਸਨਮਾਨ ਦਿਵਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਵੇਗਾ। ਜਲਦ ਹੀ ਕੁਲਰਾਜ ਸਿੰਘ ਫਤਿਹ ਵਿਦੇਸ਼ ਦੀ ਧਰਤੀ ਤੇ ਵੀ ਆਪਣੀ ਸਟੇਜ ਪਰਫਾਰਮੈਂਸ ਕਰੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਉੱਚ ਕੋਟੀ ਦੇ ਅਦਾਕਾਰਾਂ ਕਲਾਕਾਰਾਂ ਜਿਨ੍ਹਾਂ ਵਿਚ ਨੀਰੂ ਬਾਜਵਾ, ਗਿੱਪੀ ਗਰੇਵਾਲ, ਰਣਜੀਤ ਬਾਵਾ ਸਮੇਤ ਕਈ ਹੋਰਾਂ ਨਾਲ ਸਟੇਜ ਤੇ ਆਪਣੀ ਜ਼ਬਰਦਸਤ ਪਰਫਾਰਮੈਂਸ ਦਾ ਲੋਹਾ ਮਨਵਾ ਚੁੱਕਾ ਹੈ । ਸਾਡੀ ਇਹੀ ਦਿਲੀ ਦੁਆ ਹੈ ਕਿ ਕੁਲਰਾਜ ਸਿੰਘ ਫਤਿਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਪੰਜਾਬੀ ਮਾਂ ਬੋਲੀ ਦਾ ਇਸ ਲੋਕ ਨਾਚ ਰਾਹੀਂ ਮਾਣ ਬਣੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ ਤਮਾਸ਼ਾ
Next articleਪਿਆਰ