(ਸਮਾਜ ਵੀਕਲੀ)
ਕੁਲਫੀਆਂ ਵਾਲਾ ਭਾਈ ਆਇਆ,
ਰੰਗ ਬਰੰਗੀਆਂ ਕੁਲਫੀਆਂ ਲਿਆਇਆ।
ਉੱਚੀ ਉੱਚੀ ਅਵਾਜ਼ ਲਗਾਵੇ,
ਹਰ ਕੋਈ ਸੁਣ ਕੇ ਭੱਜਿਆ ਆਵੇ।
ਨਾਲੇ ਪਾਂ-ਪਾਂ ਵਜਾਵੇ ਵਾਜਾ,
ਆਖਣ ਬੱਚੇ ਇਧਰ ਆਜਾ।
ਕੋਈ ਲਿਆਇਆ ਪੈਸੇ ਦਾਣੇ,
ਖੁਸ਼ ਹੋ ਹੋ ਕੇ ਖਾਣ ਨਿਆਣੇ।
ਤੋਤੇ ਰੰਗੀਆਂ ਲਾਲ ਗੁਲਾਲ,
ਬੱਚਿਆਂ ਨੇ ਬੁੱਲ ਕੀਤੇ ਲਾਲ।
ਦਿਲ ਖਾਣ ਨੂੰ ਸਭ ਦਾ ਕਰਦਾ,
ਵੇਖ ਵੇਖ ਕੇ ਢਿੱਡ ਨਾ ਭਰਦਾ।
ਕਈਆਂ ਨਾਲ ਉਧਾਰ ਕਰ ਗਿਆ,
ਕੱਲੵ ਆਊ ਕਰਾਰ ਕਰ ਗਿਆ।
ਬੱਚਿਓ ਗਰਮੀ ਦੀ ਰਾਣੀ ਕੁਲਫੀ,
ਪੱਤੋ, ਠੰਢਾ ਮਿੱਠਾ ਪਾਣੀ ਕੁਲਫੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly