ਕੁਲਦੀਪ ਚੁੰਬਰ ਦੇ ਲਿਖੇ ਗੀਤ “ਪੰਜਾਬ” ਨੂੰ ਲੋਕ ਗਾਇਕ ਤਾਜ ਨਗੀਨਾ ਨੇ ਕੀਤਾ ਰਿਲੀਜ਼

ਕਨੇਡਾ /ਵੈਨਕੂਵਰ (ਸਮਾਜ ਵੀਕਲੀ)(ਭੁਪਿੰਦਰ ਹੀਰ)- ਵੱਖ ਵੱਖ ਕਲਾ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਕੁਲਦੀਪ ਚੁੰਬਰ ਕਨੇਡਾਦੇ ਲਿਖੇ ਹੋਏ ਗੀਤ “ਪੰਜਾਬ” ਨੂੰ ਲੋਕ ਗਾਇਕ ਤਾਜ ਨਗੀਨਾ ਨੇ ਸਰੋਤਿਆਂ ਦੇ ਰੂਬਰੂ ਕਰ ਦਿੱਤਾ ਹੈ।  ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਲੋਕ ਗਾਇਕ ਤਾਜ ਨਗੀਨਾ ਨੇ ਦੱਸਿਆ ਕਿ ਇਸ ਗੀਤ “ਪੰਜਾਬ” ਨੂੰ ਪ੍ਰਸਿੱਧ ਕਲਮ ਕੁਲਦੀਪ ਚੁੰਬਰ ਕਨੇਡਾ ਨੇ ਲਿਖਿਆ ਹੈ, ਜਿਸ ਵਿੱਚ ਪੰਜਾਬ ਅੰਦਰ ਵੱਧ ਰਹੀ ਗਰਮੀ ਦੇ ਤਾਪਮਾਨ ਅਤੇ ਹੋਰ ਪੰਜਾਬ ਦੀਆਂ ਤ੍ਰਾਸਦੀਆਂ ਨੂੰ ਸ਼ੁਮਾਰ ਕੀਤਾ ਗਿਆ ਹੈ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਹੈ । ਇਸ ਤੋਂ ਇਲਾਵਾ ਧਰਤੀ ਹੇਠਲਾ ਖਤਮ ਹੁੰਦਾ ਜਾ ਰਹੇ ਪਾਣੀ ਨੂੰ ਬਚਾਉਣ ਲਈ ਵੀ ਸਾਰਥਿਕ ਯਤਨ ਅਪਨਾਉਣ ਦੀ ਪ੍ਰੇਰਨਾ ਕੀਤੀ ਗਈ ਹੈ। ਇਸ ਗੀਤ ਦੇ ਮੁੱਖ ਬੋਲ “ਝੁਲਸ ਗਿਆ ਪੰਜਾਬ ਦੁਹਾਈਆਂ ਪਾਉਂਦਾ ਏ ” ਹਨ, ਜਿਸ ਨੂੰ ਤਾਜ ਨਗੀਨਾ ਨੇ  ਰਵਾਇਤੀ ਅੰਦਾਜ਼ ਵਿੱਚ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਦੀ ਟੋਨ ਵਿੱਚ ਗਾਇਆ ਹੈ। ਕੋਈ ਤਾਜ ਨਗੀਨਾ ਮਿਊਜਿਕ ਕੰਪਨੀ ਵੱਲੋਂ ਇਸ ਟਰੈਕ “ਪੰਜਾਬ” ਨੂੰ ਵੱਖ-ਵੱਖ ਸੋਸ਼ਲ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਸਰੋਤੇ ਖੂਬ ਦਾਦ ਦੇ ਰਹੇ ਹਨ। ਇਸ ਟਰੈਕ ਦਾ ਸੰਗੀਤ ਸ਼ਹਿਰਾਜ ਵੱਲੋਂ ਬਾਕਮਾਲ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਾਇਕ ਇੰਦਰ ਸ਼ਹਿਜ਼ਾਦ ਧਾਰਮਿਕ ਟ੍ਰੈਕ ‘ਗੁਰਾਂ ਤੇ ਜ਼ੁਲਮ” ਨਾਲ ਹਾਜ਼ਰੀ ਲਗਵਾ ਰਿਹਾ ਹੈ – ਮਿੰਟੂ ਕਾਲੂਬਾਹਰੀਆ
Next articleਪ੍ਰੇਮੀ ਜੋੜੇ ਨੇ ਸਕੂਲ ‘ਚ ਕੀਤੀ ਖੁਦਕੁਸ਼ੀ