(ਸਮਾਜ ਵੀਕਲੀ)
ਦੁਸ਼ਮਣ ਬੈਠਾ ਕੇਂਦਰ ਦੇ ਵਿੱਚ,
ਛੱਡਦਾ ਹੋਵੇ ਫੂੰਕਾਰ
ਪਰ ਹੋਣ ਫੌਜਾਂ ਦੇ ਸੱਤਰ ਚੁੱਲ੍ਹੇ,
ਛੇ ਸੌ ਲਾਣੇਦਾਰ।
ਪੂਰਬ, ਪੱਛਮ, ਉੱਤਰ ਕਿਸੇ ਦੀ,
ਦੱਖਣ ਵੱਲ ਲਲਕਾਰ।
ਇਤਿਹਾਸ ਗਵਾਹ ਹੈ ਐਸੀ ਜੰਗ ‘ਚੋਂ,
ਕੀ ਨਿਕਲਣ ਤੱਤ, ਸਾਰ ?
ਇਹੋ ਜਿਹੀਆਂ ਫੌਜਾਂ ਰੋਮੀਆਂ,
ਅੰਤ ਜਿੱਤ ਕੇ ਗਈਆਂ ਸਭ ਹਾਰ।
ਰੋਮੀ ਘੜਾਮਾਂ। 9855281105 (ਵਟਸਪ ਨੰ.)