ਸਮਾਜ ਵੀਕਲੀ ਯੂ ਕੇ-
ਹੁਸ਼ਿਆਰਪੁਰ – ਅੱਜ 5/1/2024 ਨੂੰ ਧੰਮ ਭੂਮੀ ਹੁਸ਼ਿਆਰਪੁਰ ਅਤੇ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਅਸਲਾਮਾਬਾਦ, ਹੁਸ਼ਿਆਰਪੁਰ ਵਲੋਂ ਜੰਜ ਘਰ ਹੁਸ਼ਿਆਰਪੁਰ ਵਿਖੇ ਭਾਰਤੀ ਇਤਿਹਾਸ ਦੀ ਪਹਿਲੀ ਅਧਿਆਪਕਾ, ਕ੍ਰਾਂਤੀਜੋਤੀ ਮਾਤਾ ਸਵਿਤਰੀ ਬਾਈ ਫੂਲੇ ਜੀ ਦਾ 194ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਵਿਚ ਮੁਖ ਬੁਲਾਰੇ ਡਾਕਟਰ ਜਸਵੰਤ ਰਾਏ, ਜਿਲ੍ਹਾ ਭਾਸ਼ਾ ਅਤੇ ਖੋਜ ਅਫ਼ਸਰ ਅਤੇ ਲੈਕਚਰਾਰ ਯੋਧਾ ਮੱਲ ਜੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਮਾਤਾ ਸਵਿਤਰੀ ਬਾਈ ਫੂਲੇ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਲੈਕਚਰਾਰ ਬਲਦੇਵ ਕੁਮਾਰ ਜੀ ਅਤੇ ਮਾਣਯੋਗ ਮਦਨ ਬੈਂਸ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਨ ਦੀ ਜਿੰਮੇਵਾਰੀ ਮਾਸਟਰ ਸੁਰਜੀਤ ਰਾਜਾ ਜੀ ਨੇ ਸੁਚੱਜੇ ਢੰਗ ਨਾਲ ਨਿਭਾਈ। ਅੰਤ ਵਿੱਚ ਆਏ ਹੋਏ ਸਾਥੀਆਂ ਦਾ ਧੰਮ ਭੂਮੀ ਦੀ ਟੀਮ ਸ੍ਰੀ ਮੇਜਰ ਸਿੰਘ ਤੇ ਸ੍ਰੀਮਤੀ ਨਿਰਮਲਾ ਦੇਵੀ, ਸ੍ਰੀ ਸੁਖਦੇਵ ਸਿੰਘ ਤੇ ਪਰਿਵਾਰ, ਸ੍ਰੀ ਕੁਲਦੀਪ ਸਿੰਘ ਤੇ ਪਰਿਵਾਰ, ਸ੍ਰੀ ਰਾਜ ਕੁਮਾਰ ਸ੍ਰੀਮਤੀ ਕਾਂਤਾ ਦੇਵੀ ਤੇ ਬੱਚੇ, ਸ੍ਰੀ ਚਮਨ ਲਾਲ, ਸ੍ਰੀਮਤੀ ਅਸ਼ੋਕਿਤਾ ਰਾਣੀ ਅਤੇ ਸ੍ਰੀ ਸੁਰਿੰਦਰ ਕੁਮਾਰ ਜੀ ਵਲੋਂ ਧੰਨਵਾਦ ਕੀਤਾ।