ਸਮਰਾਲਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਚਾਇਤੀ ਚੋਣਾਂ ਵਿੱਚ ਨਜਦੀਕੀ ਪਿੰਡ ਕੋਟਲਾ ਸਮਸ਼ਪੁਰ ਵਿਖੇ ਸਰਬ ਸਾਂਝੇ ਉਮੀਦਵਾਰ ਮਨਦੀਪ ਸਿੰਘ ਕੰਗ ਪਿੰਡ ਦੇ ਸਰਪੰਚ ਚੁਣੇ ਗਏ। ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਸੁਖਵਿੰਦਰ ਸਿੰਘ ਨੂੰ 221 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਮਾਤ ਦਿੱਤੀ। ਚੋਣ ਦੌਰਾਨ ਕੁੱਲ 633 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚ ਮਨਦੀਪ ਸਿੰਘ ਕੰਗ ਨੂੰ 427 ਵੋਟਾਂ ਪਈਆਂ ਅਤੇ ਸੁਖਵਿੰਦਰ ਸਿੰਘ 206 ਵੋਟਾਂ ਹੀ ਮਿਲੀਆਂ। ਇਸ ਚੋਣ ਵਿੱਚ 7 ਮੈਂਬਰੀ ਪੰਚਾਇਤ ਵਿੱਚ ਕੇਵਲ 7 ਨੰਬਰ ਵਾਰਡ ਵਿੱਚ ਵੋਟਾਂ ਪਈਆਂ, ਬਾਕੀ 6 ਵਾਰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣੇ ਗਏ, ਜਿਨ੍ਹਾਂ ਵਿੱਚ ਬੀਬੀ ਮਨਦੀਪ ਕੌਰ, ਅਵਤਾਰ ਸਿੰਘ, ਜਸਮੀਤ ਸਿੰਘ, ਸੁਖਜਿੰਦਰਜੀਤ ਸਿੰਘ, ਸੁਖਮਿੰਦਰ ਕੌਰ, ਜਸਵਿੰਦਰ ਕੌਰ ਕੰਗ ਅਤੇ ਰਣਜੀਤ ਸਿੰਘ ਕ੍ਰਮਵਾਰ 7 ਪੰਚਾਇਤ ਮੈਂਬਰ ਚੁਣੇ ਗਏ। ਜੇਤੂ ਸਰਪੰਚ ਅਤੇ ਸਮੁੱਚੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਕੀਤਾ ਗਿਆ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਸਰਪੰਚ ਮਨਦੀਪ ਸਿੰਘ ਕੰਗ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਹੋਏ ਵਾਅਦਾ ਕੀਤਾ ਕਿ ਉਹ ਬਿਨਾਂ ਭੇਦ-ਭਾਵ, ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਮੈਨੂੰ ਸਰਪੰਚੀ ਦਾ ਅਹੁਦਾ ਦੇ ਕੇ ਜੋ ਮਾਣ ਦਿੱਤਾ ਹੈ, ਉਸ ਲਈ ਮੈਂ ਸਮੂਹ ਨਗਰ ਦਾ ਸਦਾ ਰਿਣੀ ਰਹਾਂਗਾ ਅਤੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆ ਕੇ, ਪਿੰਡ ਦੀ ਦਿੱਖ ਨੂੰ ਹੋਰ ਸੁੰਦਰ ਅਤੇ ਵੱਖ ਵੱਖ ਸਹੂਲਤਾਂ ਵਾਲਾ ਪਿੰਡ ਬਣਾਵਾਂਗਾ। ਉਹ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡਾਂ ਵਿੱਚ ਇੱਕੋ ਜਿਹੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਣਗੇ। ਇਸ ਮੌਕੇ ਰਵਜੋਤ ਸਿੰਘ (ਰਵੀ) ਕੰਗ, ਬਲਜਿੰਦਰ ਸਿੰਘ ਬਿੱਲਾ, ਸੁੱਖਾ ਕੰਗ, ਹਰਮਨ ਸਿੰਘ ਮਾਨ, ਸੁੱਖਾ ਸੰਧੂ, ਦਵਿੰਦਰ ਸਿੰਘ ਕੰਗ, ਸਾਬਕਾ ਸਰਪੰਚ ਕੁਲਦੀਪ ਸਿੰਘ ਕੰਗ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly