ਕੋਟ ਸ਼ਮੀਰ ਪ੍ਰਾਇਮਰੀ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਸਿੱਖਿਆ ਹਫ਼ਤਾ, ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖ਼ਰ ਕੇ ਉਭਰਦੀ ਹੈ- ਮਹਿੰਦਰਪਾਲ ਸਿੰਘ

ਬਠਿੰਡਾ (ਸਮਾਜ ਵੀਕਲੀ) ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਲਗਾਤਾਰ ਬੁਲੰਦੀਆਂ ਹਾਸਲ ਕਰ ਰਿਹਾ ਹੈ। ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਦੀ ਅਗਵਾਈ ’ਚ ਸਿੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਕੂਲ ਵਿੱਚ ਸਿੱਖਣ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ। ਦੂਜੇ ਦਿਨ ਵਿਦਿਆਰਥੀਆਂ ਭਾਸ਼ਾ ਤੇ ਗਣਿਤ ਵਿਸ਼ਿਆਂ ਲਈ ਰੌਚਕ ਸਰਗਰਮੀਆਂ ਕਰਵਾਈਆਂ। ਸਥਾਨਕ ਲੋਕ ਖੇਡਾਂ ’ਚ ਬੱਚਿਆਂ ਦੀ ਦਿਲਚਸਪੀ ਪੈਦਾ ਕਰਨ ਸਬੰਧੀ ਸਥਾਨਕ ਲੋਕ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਸਿੱਖਿਆ ਹਫ਼ਤੇ ਦੀ ਲੜੀ ਤਹਿਤ ਚੌਥੇ ਦਿਨ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਸਮਰਪਿਤ ਸਰਗਰਮੀਆਂ ਕਰਵਾਈਆਂ ਗਈਆਂ। ਅਧਿਆਪਕ ਜਤਿੰਦਰ ਸ਼ਰਮਾਂ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਦੀ ਚੌਥੀ ਵਰ੍ਹੇਗੰਢ ਨੂੰ ਸਮਰਪਿਤ ਸਿੱਖਿਆ ਹਫ਼ਤਾ ਤਹਿਤ ਆਉਣ ਪੰਜਵੇਂ ਦਿਨ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਵਿਦਿਆਰਥੀਆਂ ਨੂੰ ਆਧੁਨਿਕ ਸਾਧਨਾ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਮੁਖੀ ਸੁਰਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਅਗਲੇ ਦਿਨਾਂ ਵਿੱਚ ਵਾਤਾਵਰਨ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਬੱਚਿਆਂ ਦੇ ਭਾਸ਼ਣ, ਪੋਸਟਰ ਮੁਕਾਬਲੇ ਕਰਵਾਏ ਜਾਣਗੇ। ਸਕੂਲ ਦੇ ਸਾਰੇ ਅਧਿਆਪਕਾਂ ,ਗੁਰਮਿੰਦਰ ਸਿੰਘ ,ਗੁਰਦੀਪ ਸਿੰਘ, ਸੁਮਨਪ੍ਰੀਤ ਕੌਰ, ਸੁਨੀਤਾ, ਬਿੰਨੀ, ਰਮਨਦੀਪ ਕੌਰ ,ਕਿਰਤਪਾਲ ਕੌਰ ਅਤੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸਿੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੇਂਦਰੀ ਬਜਟ ਨੇ ਕਿਸਾਨਾਂ ਪੱਲੇ ਪਾਈ ਨਿਰਾਸ਼ਾ,ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ-ਸੁੱਖ ਗਿੱਲ ਮੋਗਾ
Next articleਕੁਪਵਾੜਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਫੌਜ ਦੇ 3 ਜਵਾਨ ਜ਼ਖਮੀ, ਇਕ ਅੱਤਵਾਦੀ ਢੇਰ