HOME ਕੋਟ ਗਰੇਵਾਲ ਵਿਖੇ ਅੱਖਾਂ ਦਾ 11ਵਾਂ ਮੁਫ਼ਤ ਆਪ੍ਰੇਸ਼ਨ ਤੇ ਚੈੱਕਅਪ ਕੈਂਪ...

ਕੋਟ ਗਰੇਵਾਲ ਵਿਖੇ ਅੱਖਾਂ ਦਾ 11ਵਾਂ ਮੁਫ਼ਤ ਆਪ੍ਰੇਸ਼ਨ ਤੇ ਚੈੱਕਅਪ ਕੈਂਪ ਲਗਾਇਆ

2
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਕੋਟ ਗਰੇਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਅੱਖਾਂ ਦਾ ਚੈੱਕਅੱਪ, ਆਪੇ੍ਸ਼ਨ ਕੈਂਪ ਤੇ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਐੱਨ. ਆਰ. ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਦੇਵਅਸ਼ੀਸ਼ ਸੇਠ ਨੇ ਦੱਸਿਆ ਕਿ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਡਾ. ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਾਲਿਆਂ ਵੱਲੋਂ ਕੈਂਪ ਦੌਰਾਨ ਆਏ ਹੋਏ 263 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਚਿੱਟੇ ਮੋਤੀਏ, ਕਾਲੇ ਮੋਤੀਏ ਦੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ 36 ਮਰੀਜਾਂ ਦੇ ਮੁਫ਼ਤ ਕੀਤੇ ਜਾਣਗੇ। ਇਸ ਕੈਂਪ ਦੌਰਾਨ ਮਰੀਜਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਅਾਪ੍ਰੇਸ਼ਨ ਲਈ ਮਰੀਜ਼ਾਂ ਨੂੰ ਲਿਆਉਣ ਤੇ ਛੱਡਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਕੈਂਪ ‘ਚ ਮਸ਼ਹੂਰ ਸੇਠ ਹਸਪਤਾਲ ਦੇ ਡਾਕਟਰਾਂ ਦੀ ਟੀਮ ‘ਚ ਡਾ.ਦੇਵਅਸ਼ੀਸ਼ ਸੇਠ, ਡਾ. ਜੇ.ਐਲ ਸੇਠ, ਜੈਸਮੀਨ ਕੌਰ, ਪ੍ਰਿਯੰਕਾ, ਹਰਵਿੰਦਰ, ਅਮਨਪ੍ਰੀਤ, ਅਜੀਤ ਰਾਮ, ਅੰਜੂ, ਦਲਜੀਤ, ਰੁਪਿੰਦਰ, ਹਰਬਲਾਸ ਨੇ ਸਟਾਫ਼ ਵੱਲੋਂ ਆਪੋ-ਆਪਣੀਆਂ ਸੇਵਾਵਾਂ ਨਿਭਾਇਆਂ। ਇਸ ਕੈਂਪ ਦੌਰਾਨ ਪ੍ਰਬੰਧਕਾਂ ਵੱਲੋਂ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਯੂ. ਕੇ ਅਤੇ ਸਮੂਹ ਪਿੰਡ ਵਾਸੀਆਂ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੋਰਾਇਆ ਪੁਲਿਸ ਤੇ ਗੈਂਗਸਟਰ ਵਿਚਕਾਰ ਐਂਨਕਾਊਾਟਰ, ਗੈਂਗਸਟਰ ਜਖਮੀ
Next articleCJI B.R. Gavai on Reservations for SCs and STs