ਕੋਲਕਾਤਾ ਦੀ ਡਾਕਟਰ ਦੇ ਇਨਸਾਫ਼ ਲਈ ਔਰਤ ਮੁਕਤੀ ਮੋਰਚਾ ਤੇ ਅੰਬੇਡਕਰੀ ਸਭਾਵਾਂ ਤੇ ਜਨਤਕ ਜਥਬੰਦੀਆਂ ਵਲੋਂ ਫਿਲੌਰ ਵਿੱਚ ਕੈਂਡਲ ਮਾਰਚ *ਬਲਾਤਕਾਰੀ ਕਾਤਲਾਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ:- ਆਗੂ*

ਫਿਲੌਰ, ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਡਾਕਟਰੀ ਦੇ ਕੋਰਸ ਦੀ ਦੂਸਰੇ ਸਾਲ ਦੀ ਵਿਦਿਆਰਥਣ ਡਾਕਟਰ ਦੇ ਬਲਾਤਕਾਰ ਤੇ ਘਿਨਾਉਣੇ ਕਤਲ ਦੇ ਵਿਰੋਧ ਵਿਚ ਔਰਤ ਮੁਕਤੀ ਮੋਰਚਾ ਤੇ ਅੰਬੇਡਕਰੀ ਸਭਾਵਾਂ ਤੇ ਜਨਤਕ ਜਥਬੰਦੀਆਂ ਦੇ ਸੱਦੇ ਤੇ ਸ਼ਹਿਰ ਫਿਲੌਰ ਵਿੱਚ ਡਾਕਟਰ ਅੰਬੇਦਕਰ ਚੌਕ ਫਿਲੌਰ ਤੋਂ ਕੈਂਡਲ ਮਾਰਚ ਸ਼ੁਰੂ ਕਰਕੇ ਸ਼ਹਿਰ ਫਿਲੌਰ ਵਿੱਚ ਪ੍ਰਦਰਸ਼ਨ ਕਰਕੇ ਦੁਬਾਰਾ ਅੰਬੇਦਕਰ ਚੌਕ ਵਿਚ ਸਮਾਪਤ ਕੀਤਾ ਗਿਆ। ਇਸ ਸਮੇਂ ਕੈਂਡਲ ਮਾਰਚ ਦੀ ਅਗਵਾਈ ਔਰਤ ਮੁਕਤੀ ਮੋਰਚਾ ਦੀ ਸੁਨੀਤਾ ਫਿਲੌਰ, ਬੀਬੀ ਹੰਸ ਕੌਰ, ਅੰਬੇਡਕਰੀ ਆਗੂ ਸੰਜੀਵ ਭੌਰਾ, ਦਿਹਾਤੀ ਮਜਦੂਰ ਸਭਾ ਦੇ ਜਰਨੈਲ ਫਿਲੌਰ, ਨੌਜਵਾਨ ਆਗੂ ਪ੍ਰਸ਼ੋਤਮ ਫਿਲੌਰ,ਜ਼ਮਹੂਰੀ ਕਿਸਾਨ ਸਭਾ ਦੇ ਤਜਿੰਦਰ ਧਾਲੀਵਾਲ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਮਾਸਟਰ ਹੰਸ ਰਾਜ,  ਜਸਵੰਤ ਅੱਟੀ, ਡਾਕਟਰ ਸੰਦੀਪ ਕੁਮਾਰ, ਅਧਿਆਪਕ ਆਗੂ ਸੁਰਿੰਦਰ ਪੁਆਰੀ ਆਦਿ ਨੇ ਕੀਤੀ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਆਗੂ ਕਰਨੈਲ ਫਿਲੌਰ ਤੇ ਹੋਰ ਆਗੂਆ ਨੇ ਮਰਹੂਮ ਡਾਕਟਰ  ਦੇ ਕਤਿਲਾ ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਇਸ ਮੌਕੇ ਆਗੂਆ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਬੇਟੀਆਂ ਸੁਰਖਿਅਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜ਼ੋ ਔਰਤਾਂ ਵਿਰੁੱਧ ਜੁਲਮਾਂ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਕਮਲਜੀਤ ਕੌਰ, ਸੰਦੀਪ ਕੌਰ, ਕਮਲਜੀਤ ਬੰਗਰ, ਅੰਜੂ ਵਿਰਦੀ, ਬਲਜੀਤ ਕੌਰ, ਸੁਰਜੀਤ ਕੌਰ, ਸੁਮਨਦੀਪ ਕੌਰ, ਮਮਤਾ, ਗੇਜੋ, ਰਾਣੀ, ਕਮਲਾ, ਕਰਨੈਲ ਸਿੰਘ ਸੰਤੋਖਪੁਰਾ, ਹਨੀ ਸੰਤੋਖਪੁਰਾ, ਬਿਹਾਰੀ ਲਾਲ ਛਿੰਜ, ਅਕਾਸ਼ ਕੁਮਾਰ, ਸੰਦੀਪ ਬੋਧ, ਮੋਹਣ ਲਾਲ ਫਿਲੌਰ, ਰਾਹੁਲ ਕੋਰੀ, ਸਰੂਪ ਕਲੇਰ, ਗੁਰਬਚਨ ਰਾਮ,ਮਾਸਟਰ ਹਰਭਜਨ ਸਿੰਘ, ਲੇਖ ਰਾਜ ਪੰਜਾਬੀ, ਹਰੀਸ਼ ਔਜਲਾ, ਬਖਸ਼ੀ ਰਾਮ, ਜਸਵੀਰ ਚੁੰਬਰ, ਬਲਜੀਤ ਸਿੰਘ ਪੀਤੂ, ਗਗਨ ਸੁਨਰ, ਜਗਨਨਾਥ ਜੱਗੀ, ਦਲਵੀਰ ਹੀਰ, ਕਸ਼ਮੀਰੀ ਲਾਲ ਪਟਵਾਰੀ, ਅਰਸ਼ ਅਸ਼ੁ, ਦਮਨ ਪਾਲ, ਅਕਾਸ਼, ਕੁਲਵਿੰਦਰ ਕੁਮਾਰ, ਸੰਜੀਵ ਕੁਮਾਰ, ਪ੍ਰਸ਼ੋਤਮ ਪਾਵਰ ਨਗਰ, ਹਰਮੇਸ਼ ਲਾਲ, ਰਾਮ ਲੁਭਾਇਆ, ਵਿਨੋਦ ਕੁਮਾਰ, ਰਾਮ ਪਾਲ ਸੰਥੋਖਪੁਰਾ, ਬਲਵੀਰ ਕੁਮਾਰ, ਮਨਜੀਤ ਕੁਮਾਰ ਸੰਤੋਖਪੁਰਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਪੱਧਰੀ ਖੇਡਾਂ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ
Next articleਬੁੱਧ ਚਿੰਤਨ