(ਸਮਾਜ ਵੀਕਲੀ)
ਤੇਰੇ ਦਿਲ ਤੱਕ ਦਸਤਕ ਤਾਂ ਦਿੱਤੀ ਸੀ ਮੈਂ,
ਪਰ ਤੂੰ ਮਦਹੋਸ਼ ਸੀ ਆਪਣੇ ਉਲਝੇਵਿਆਂ ਵਿੱਚ।
ਉਲਝਦਾ – ਉਲਝਦਾ ਤੂੰ ਕਿੱਥੇ ਜਾ ਉਲਝਿਆ,
ਰਹੀ ਝਾਕ ਨਾ ਤੈਨੂੰ ਸਵੇਰਿਆਂ ਵਿੱਚ।
ਬੇਸਮਝਾ ਤੈਨੂੰ ਸਮਝ ਆਈ ਨਹੀਉਂ,
ਤੂੰ ਰੋਸ਼ਨੀ ਲੱਭਦਾ ਰਿਹਾ ਹਨੇਰਿਆਂ ਵਿੱਚ।
ਵਕਤ ਦੇ ਸਿਤਮ ਤੈਨੂੰ ਪੈਣੇ ਸਹਿਣੇ,
ਰੱਖੀ ਆਸ ਨਾ ਚਾਰ ਚੁਫ਼ੇਰਿਆਂ ਵਿੱਚ।
ਕੱਚੇ ਕੱਚ ਵਾਂਗੂੰ ਟੁੱਟ ਜਾਣਾ ਗਰੂਰ ਤੇਰਾ,
ਜਿਹੜਾ ਫਸਿਆ ਸੀ ਤੇਰਿਆਂ ਮੇਰਿਆਂ ਵਿੱਚ।
ਕਿੱਡੀ ਆਸ ਲਾ ਕੇ ਤੱਕਦਾ ਸੀ ਤੂੰ ਵੱਲ ਅਸਮਾਨੀ,
ਉਹਨੇ ਸੁਣਨਾ ਨਹੀਂ ਉਹ ਬੈਠਾ ਵਡੇਰਿਆਂ ਵਿੱਚ।
ਵਾਂਗ ਪਰਬਤਾਂ ਜਿਹਨਾਂ ਲਈ ਤੂੰ ਲਾਇਆ ਮੱਥਾ,
ਉਹਨਾ ਤੇਰਾ ਜਿਕਰ ਵੀ ਨਹੀਂ ਕਰਨਾ ਤੇਰਿਆਂ ਮੇਰਿਆ ਵਿੱਚ।
ਜਜ਼ਬਾਤਾਂ ਦੇ ਦੀਪ ਤੂੰ ਜੋ ਜਲ਼ਾਈ ਬੈਠਾ,
ਜਿਆਦਾ ਦੇਰ ਨਹੀਂ ਚੱਲਣਾ ਐਸੇ ਅੰਧੇਰਿਆ ਵਿੱਚ।
ਆਪਣੇ ਜੁਲਮਾਂ ਦੀ ਇੰਨਤਿਹਾ ਤੂੰ ਕਰ ਵੇਖ ਲੈ,
ਜਾਨ ਫਿਰ ਵੀ ਨਿੱਕਲੂ ਹੱਥਾਂ ਤੇਰਿਆਂ ਵਿੱਚ।
ਤੇਰੇ ਘੁੰਗਰੂਆਂ ਦਾ ਸ਼ੋਰ ਹੁਣ ਤਾਂ ਕੰਨ ਖਾਵੇ ਮੇਰੇ,
ਰਸ ਘੋਲਦਾ ਨਹੀਂ ਕੰਨਾਂ ਮੇਰਿਆਂ ਵਿੱਚ।
ਤੇਰੀ ਬਰਬਾਦੀ ਦੇ ਛਲਕਣੇ ਨੇ ਜਾਮ ਮਹਿਫਲਾਂ ਵਿੱਚ,
ਲੋਕਾਂ ਥਿਰਕਣਾ ਦੇਖ ਡੁੱਬਦਾ ਤੈਨੂੰ ਹਨੇਰਿਆਂ ਵਿੱਚ।
ਕਰ ਕਰ ਯਾਦ ਫੜ ਰੋਈੰ ਮੱਥਾ ਆਪਣਾ,
ਕੁੱਝ ਕੁ ਗੱਦਾਰ ਵੀ ਮਿਲਣੇ ਯਾਰਾਂ ਤੇਰਿਆਂ ਵਿੱਚ।
ਐਂਸ. ਪੀ. ਸਮਝ ਲੈ ਦੁਨੀਆਦਾਰੀ ਛੇਤੀ,
ਤੇਰੀ ਸੁਆਹ ਨਾ ਰੁਲਜੇ ਕਿਤੇ ਇਹਨਾਂ ਗਲੀ ਗਲੇਰਿਆਂ ਵਿੱਚ।
ਐੱਸ .ਪੀ . ਸਿੰਘ
ਲੈਕਚਰਾਰ ਫਿਜ਼ਿਕਸ
9888045355