ਕਿਸੇ ਦਾ ਦਿਲ ਨਿ ਕਰਦਾ

ਕੁਲਵੀਰ ਸਿੰਘ ਘੁਮਾਣ

 (ਸਮਾਜ ਵੀਕਲੀ)

ਕਿਸੇ ਦਾ ਦਿਲ ਨੀ ਕਰਦਾ,ਉਹ ਮਾੜਾ ਲੋਕਾ ਤੂੰ ਅਖਵਾਏ।
ਇਹ ਰੱਬ ਦੀਆ ਖੇਡਾਂ ਨੇ , ਚੰਗਾ ਮਾੜਾ ਆਪ ਕਰਵਾਏ।

ਚੰਗਾ ਭਲਾ ਇਨਸਾਨ , ਨਸ਼ੇ ਕਿਉਂ ਕਰਦਾ ਏ,
ਇਕ ਹੱਸਦਾ ਖੇਡਦਾ ਇਨਸਾਨ,ਖੁਦਕੁਸੀ ਕਿਉਂ ਕਰਦਾ ਏ।
ਇਹ ਸਭ ਚਕਰਵਿਊ ਹੈ ਉਸਦਾ , ਭਾਣਾ ਆਪ ਵਰਤਾਏ।

ਕਿਸੇ ਦਾ ਦਿਲ ਨੀ ਕਰਦਾ , ਉਹ ਮਾੜਾ ਲੋਕਾ ਤੂੰ ਅਖਵਾਏ।

ਕਈ ਮਾ – ਬਾਪ ਜਾ ਔਲਾਦ ਨੂੰ ਮਾੜਾ ਕਹਿੰਦੇ ਨੇ,
ਕੀ ਪਤਾ ਕਿਸੇ ਨੂੰ , ਕੀ ਕੀ ਦੁੱਖ , ਕਿੱਦਾ ਸਹਿੰਦੇ ਨੇ,
ਨਾਲੇ ਆਪਣੇ ਘਰ ਦਾ ਤਮਾਸ਼ਾ, ਲੋਕਾ ਨੂੰ ਆਪ ਦਿਖਾਏ।

ਕਿਸੇ ਦਾ ਦਿਲ ਨਿ ਕਰਦਾ , ਉਹ ਮਾੜਾ ਲੋਕਾ ਤੂੰ ਅਖਵਾਏ।

ਕਿੰਨਾ ਫਰਕ ਅਮੀਰ ਗਰੀਬ ਚ, ਰੱਬ ਇਹਦਾ ਕਿਉਂ ਕਰਦਾ ਏ,
ਏਥੇ ਕਈ ਰੋਟੀ ਨਾਲ ਵੀ ਰੁੱਸ ਜਾਂਦੇ , ਕੋਈ ਭੁੱਖਾ ਮਰਦਾ ਏ,
ਸਕੂਨ ਦੀ ਖਾਤਿਰ ਬੰਦੇ ਨੂੰ , ਆਪੇ ਦਰ ਦਰ ਭਟਕਾਵੇ।

ਕਿਸੇ ਦਾ ਦਿਲ ਨਿ ਕਰਦਾ , ਉਹ ਮਾੜਾ ਲੋਕਾ ਤੂੰ ਅਖਵਾਏ।
ਇਹ ਰੱਬ ਦੀਆ ਖੇਡਾਂ ਨੇ , ਮਾੜਾ ਚੰਗਾ ਆਪ ਕਰਵਾਏ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਬੁਲ ਦੇ ਹਸਪਤਾਲ ਦੇ ਬਾਹਰ ਦੋ ਬੰਬ ਧਮਾਕੇ; 19 ਮੌਤਾਂ, 43 ਜ਼ਖ਼ਮੀ
Next articleBaloch Liberation Army kills senior ‘death squad’ leader amid Pakistan’s losing battle to secure CPEC