ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ‌ਚੀਫ਼ ਇੰਜੀਨੀਅਰ ਦਫ਼ਤਰ ਜਲੰਧਰ ਵਿਖੇ ਲੱਗਣ ਵਾਲੇ ਧਰਨੇ ਦੀ ਤਿਆਰੀ ਮੁਕੰਮਲ

ਕੈਪਸ਼ਨ- ਸੁਲਤਾਨਪੁਰ ਲੋਧੀ ਗੁਰਦੁਆਰਾ ਸਰਿਆਲੀ ਸਾਹਿਬ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਸਾਨ ਆਗੂਆਂ ਦੀ ਤਸਵੀਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ‌ਬਿਜਲੀ ਸਬੰਧੀ ‌ਆ ਰਹੀਆਂ ਮੁਸਕਲਾਂ ਸਬੰਧੀ 8‌ ਜੁਲਾਈ ਨੂੰ ਦਿੱਤੇ ਜਾਣ ਵਾਲੇ ਚੀਫ਼ ਇੰਜੀਨੀਅਰ ਦਫ਼ਤਰ ਜਲੰਧਰ ਵਿਖੇ ਧਰਨੇ ਦੀ ਤਿਆਰੀ ਮੁਕੰਮਲ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਲਾਲ ਸਿੰਘ ਪੰਡੋਰੀ , ਰਣ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਕਪੂਰਥਲਾ ਦੇ ਚਾਰਾਂ ਜੋਨਾ ਦੀ ਮੀਟਿੰਗ ਗੁਰਦੁਆਰਾ ਸਰਿਆਲੀ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ।

ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਵਣ ਸਿੰਘ ਬਾਊਪੁਰ ਵੱਲੋਂ ਕੀਤੀ ਗਈ ਜਿਸ ਵਿੱਚ 8 ਤਰੀਕ ਦੇ ਧਰਨੇ ਸਬੰਧੀ ਵਲੰਟੀਅਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਦੁੱਧ ਪ੍ਰਸ਼ਾਦੇ ਹਰ ਇਕਾਂਈ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਧਰਨੇ ਵਿੱਚ ਲੈ ਕੇ ਆਉਣ ਲਈ ਕਿਹਾ ਗਿਆ।ਇਸ ਸਮੇਂ ਬਿਜਲੀ ਸਬੰਧੀ ਮੁਸ਼ਕਲਾ ਜਿਵੇਂ ਮੋਟਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ । ਇੱਕ ਰੁਪਏ ਯੂਨਿਟ ਘਰੇਲੂ ਬਿਜਲੀ ਖਪਤਕਾਰਾਂ ਨੂੰ ਮੁਹੱਈਆ ਕਰਵਾਈ ਜਾਵੇ, ਘਰੇਲੂ ਬਿਜਲੀ 24 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ । ਸੜੇ ਅਤੇ ਚੋਰੀ ਟਰਾਂਸਫਾਰਮਰਾਂ ਨੂੰ ਵਿਭਾਗ ਦੇ ਖਰਚੇ’ਤੇ ਤੁਰੰਤ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣ ਆਦਿ ਮੰਗਾਂ ਸਬੰਧੀ ਧਰਨਾ ਲਾਇਆ ਜਾਵੇਗਾ।

ਪੈ੍ਸ ਨੂੰ ਲਿਖਤੀ ਬਿਆਨ ਜ਼ਰੀਏ ਜ਼ਿਲ੍ਹਾ ਕਪੂਰਥਲਾ ਦੇ ਪੈ੍ਸ ਸਕੱਤਰ ਵਿੱਕੀ ਜੈਨਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਨਾਲ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਿਰਕਤ ਕੀਤੀ ਜਾਵੇਗੀ।ਇਸ ਸਮੇਂ ਜਿਲਾ ਪਰਧਾਨ ਸਰਵਨ ਸਿੰਘ ਬਾਊਪੁਰ, ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ ,ਜਿਲਾ ਖਜਾਨਚੀ ਹਾਕਮ ਸਿੰਘ ਸ਼ਾਹਜਹਾਨ ਪੁਰ, ਜੋਨ ਸੁਲਤਾਨਪੁਰ 2 ਦੇ ਪਰਧਾਨ ਪਰਮਜੀਤ ਸਿੰਘ ਜੱਬੋਵਾਲ, ਹਰਜੀਤ ਸਿੰਘ ਪੰਨੂ , ਜੋਨ ਭਾਈ ਲਾਲੂ ਜੀ ਡੱਲਾ ਸਾਹਿਬ ਦੇ ਪਰਧਾਨ ਪਰਮਜੀਤ ਸਿੰਘ ਅਮਰਜੀਤ ਪੁਰ, ਸਕੱਤਰ ਮਨਜੀਤ ਸਿੰਘ ਡੱਲਾ, ਹਰਨੇਕ ਸਿੰਘ ਜੈਨਪੁਰ,ਲਖਵਿੰਦਰ ਸਿੰਘ ਗਿੱਲਾਂ ਜੋਨ ਮੀਰੀ ਪੀਰੀ ਗੁਰਸਰ ਪਰਧਾਨਹਰਵਿੰਦਰ ਸਿੰਘ ਉਚਾ,ਸਕੱਤਰ ਦਿਲਪਰੀਤ ਸਿੰਘ ਟੋਡਰਵਾਲ , ਸ਼ੇਰ ਸਿੰਘ ਮਹੀਵਾਲ ,ਅਮਰ ਸਿੰਘ ਛੰਨਾ ਸ਼ੇਰਸਿੰਘ ,ਪੁਸ਼ਪਿੰਦਰ ਸਿੰਘ ਸੋਡੀ ,ਬਲਜਿੰਦਰ ਸ਼ੇਰਪੁਰ ,ਭਜਨ ਸਿੰਘ ਫੋਜੀ ਕਲੋਨੀ ,ਮਨਦੀਪ ਸਿੰਘ ਤਕੀਆ, ਮੁਖਤਿਆਰ ਸਿੰਘ ਅਮ੍ਰਿਤਪੁਰ, ਦਿਲਯੋਧ ਸਿੰਘ, ਦਵਿੰਦਰ ਸਿੰਘ ਡੱਲਾ, ਬਲਵਿੰਦਰ ਸਿੰਘ ਭੈਣੀਹੁਸੇਖਾ ,ਆਦਿ ਆਗੂ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਦੀ ਮੰਗ
Next articleਅਕਾਲੀ ਦਲ ਨੂੰ ਕਰਾਰਾ ਝਟਕਾ ਦਿੰਦਿਆਂ ਸੀਨੀਅਰ ਅਕਾਲੀ ਆਗੂ ਸ੍ਰ ਹਰਪਾਲ ਸਿੰਘ ਖਾਲਸਾ ਸਾਥੀਆਂ ਸਮੇਤ ਕਾਂਗਰਸ ਪਾਰਟੀ ਚੋਂ ਸ਼ਾਮਲ ।