ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ – ਨਰਿੰਦਰ ਸਿੰਘ ਬਾਜਵਾ 

ਕਿਸਾਨ ਮਜ਼ਦੂਰ ਵੀਰਾਂ ਨੂੰ ਹੁੰਮ ਹੁਮਾ ਕੇ ਪੁੱਜਣ ਦਾ ਸੱਦਾ 

ਮਹਿਤਪੁਰ , (ਸੁਖਵਿੰਦਰ ਸਿੰਘ ਖਿੰਡਾ)-  ਭਾਰਤੀ  ਕਿਸਾਨ  ਯੂਨੀਅਨ  ਪੰਜਾਬ  ਦੀ  ਮੀਟਿੰਗ  ਕੋਰ  ਕਮੇਟੀ  ਮੈਂਬਰ  ਪੰਜਾਬ  ਨਰਿੰਦਰ ‌ਸਿੰਘ ਬਾਜਵਾ ਦੀ  ਅਗਵਾਈ  ਹੇਠ  ਹੋਈ । ਮੀਟਿੰਗ ਦੌਰਾਨ  21 ਮਈ  ਨੂੰ   ਹੋਣ ਵਾਲੀ  ਮਹਾ  ਪੰਚਾਇਤ  ਬਾਰੇ  ਵਿਚਾਰ  ਵਟਾਂਦਰਾ  ਗਿਆ ।  ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਜਿਥੇ ਕਿਸਾਨਾਂ ਦੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਉਥੇ ਬਾਜਵਾ  ਨੇ  ਕਿਹਾ ਜਗਰਾਉਂ ਹੋਣ ਜਾ ਰਹੀ ਮਹਾਂ  ਪੰਚਾਇਤ  ਵਿਚ  ਭਾਰਤੀ  ਕਿਸਾਨ  ਯੂਨੀਅਨ  ਪੰਜਾਬ  ਦੇ ਕਿਸਾਨ ਵੱਡੇ ਕਾਫਲੇ ਦੇ ਰੂਪ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਦੀ ਅਸੀਂ ਕਦਰ ਕਰਦੇ ਹਾਂ ਉਹ ਉਘੇ ਗਾਇਕ ਹਨ ਪਰ ਜਿਨ੍ਹਾਂ ਕਿਸਾਨਾਂ ਦੇ ਘਰ ਲਗਾਏ ਅਖਾੜਿਆਂ ਨੇ ਹੰਸ ਰਾਜ ਹੰਸ ਨੂੰ ਪਹਿਚਾਣ ਦੁਆਈਂ ਉਹੀ ਹੰਸ ਰਾਜ ਹੰਸ ਰਾਜ ਸਤਾ ਲਈ ਕਿਸਾਨਾਂ ਖ਼ਿਲਾਫ਼ ਤਨਜ਼ ਕਸ ਰਿਹਾ ਹੈ। ਬਾਜਵਾ ਨੇ ਕਿਹਾ ਕਿਸਾਨ ਯੂਨੀਅਨ ਅਲੱਗ ਅਲੱਗ ਹੋ ਸਕਦੀਆਂ ਹਨ ਪਰ ਕਿਸਾਨ ਮੁਦਿਆ ਤੇ ਅਸੀਂ ਇਕ ਹਾਂ ਅਸੀ ਕਿਸਾਨਾ ਦੇ ਨਾਲ ਮੌਢੇ ਮਜ਼ਦੂਰ ਵੀਰਾਂ ਲਈ ਵੀ ਮੌਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਨਾਲ ਭਾਜਪਾ ਰਾਜ ਵਿਚ ਹੋਇਆ ਹੈ ਅਜਿਹਾ ਪਹਿਲਾ ਇਤਿਹਾਸ ਵਿਚ ਕਦੇ ਵੀ ਨਹੀਂ ਵਾਪਰਿਆ। ਉਨ੍ਹਾਂ ਕਿਹਾ ਸਰਕਾਰ ਮੰਡੀਆਂ ਖ਼ਤਮ ਕਰਕੇ ਸੈਲੋ ਨਾਲ ਜੋੜ ਕੇ ਪੂੰਜੀ ਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ ਜ਼ੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਗਰਾਉਂ ਸੰਯੁਕਤ ਕਿਸਾਨ ਮੋਰਚੇ ਦੀ ਮਹਾਂ ਪੰਚਾਇਤ ਕਿਸਾਨ ਵਿਰੋਧੀ ਸਰਕਾਰਾਂ ਦੇ ਕਫ਼ਨ ਵਿਚ ਕਿਲ ਸਾਬਤ ਹੋਵੇਗੀ। ਇਸ  ਮੋਕੇ  ਭਾਰਤੀ  ਕਿਸਾਨ  ਯੂਨੀਅਨ  ਪੰਜਾਬ  ਦੇ  ਤਾਲ  ਮੇਲ  ਕਮੇਟੀ  ਮੈਬਰ  ਲਖਵੀਰ  ਸਿੰਘ  ਗੋਬਿੰਦ ਪੁਰ, ਨਰਿੰਦਰ  ਸਿੰਘ  ਬਾਜਵਾ  ,ਸੋਡੀ ਸਿੰਘ ਸਰਪੰਚ ਬਾਗੀ ਵਾਲ ਖ਼ੁਰਦ,ਰਣਜੀਤ  ਸਿੰਘ  ਕੋਹਾੜ , ਜਸਪਾਲ  ਸਿੰਘ,  ਗੁਰਦੀਪ  ਸਿੰਘ,  ਡਾਕਟਰ  ਮਹਿੰਦਰਪਾਲ  ਸਿੰਘ,  ਜਿਲਾ  ਪ੍ਧਾਨ  ਰਮਨਜੀਤ  ਸਿੰਘ , ਸੁਖਵਿੰਦਰ  ਸਿੰਘ  ਪਰਜੀਆ  ,ਮਹਿੰਦਰ ਸਿੰਘ  ਆਵਨ  ਖਾਲਸਾ  , ਪਾਲ ਸਿੰਘ  ਬੀਠਲਾਂ, ਆਦਿ ਹਾਜ਼ਰ  ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleऐतिहासिक स्थल अंबेडकर भवन में 23 मई को बुद्ध पूर्णिमा मनाई जाएगी
Next articleਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਢੀਂਡਸਾ ਉਰਫ ਗਾਲੀ ਤੇ ਗੁਰਮੁੱਖ ਸਿੰਘ ਢੀਂਡਸਾ ਨੂੰ  ਸਦਮਾ, ਭਰਾ ਦਾ ਦੇਹਾਂਤ