ਕਿਸਾਨ ਅੰਦੋਲਨ ਫਰਵਰੀ 2024

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ)

ਕਿਸਾਨ ਨੂੰ ਕਿਸੇ ਪਾਸੇ ਤੋਂ ਮਿਲਦੀ ਨਹੀਂ ਹੱਲਾਸ਼ੇਰੀ,
ਝੂਠੇ ਵਾਅਦੇ ਕਰਦੀਆਂ ਸਰਕਾਰਾਂ, ਵਿਚਾਰਾ ਢਾਹ ਬੈਠਦਾ ਢੇਰੀ।
ਦਿੱਲੀ ਮੀਟਿੰਗ ਹੋਈ 2018 ਵਿੱਚ, ਇਸ ਵਾਰ ਮੀਟਿੰਗ ਹੋਈ ਚੰਡੀਗੜ੍ਹ ਚ,
ਚੋਣਾਂ ਤੋਂ ਪਹਿਲਾਂ ਕਰਨਗੇ ਦਿੱਲੀ ਵਿੱਚ, ਬੈਰੀਅਰਾਂ ਤੇ ਅਥਰੂ ਗੈਸ ਦੀ ਲਿਆਂਦੀ ਹਨੇਰੀ।
ਫਸਲਾਂ, ਡੇਅਰੀ ,ਸਬਜ਼ੀਆਂ ਉਗਾਉਣ, ਘੱਟੋ ਘੱਟ ਲਾਗਤ ਮੁੱਲ ਵੀ ਨ੍ਹੀਂ ਮਿਲਦਾ,
ਸੁਆਮੀਨਾਥਨ ਖੇਤੀ ਮਾਹਰ ਦੀ ਰਿਪੋਰਟ ਨਾਲ ਵੀ ਮਾਮਲਾ ਨ੍ਹੀਂ ਹਿਲਦਾ।
ਇਸ ਹਾਲਾਤ ਨਾਲ ਕਿਸਾਨ ਅੱਜ ਜੂਝ ਰਹੇ ਹਨ, ਵਿਚੋਲੇ ਵੀ ਲੁੱਟ ਰਹੇ,
ਮੀਟਿੰਗ ਚ ਵਾਅਦਾ ਕਰ ਲੈਣਗੇ, ਵੋਟਾਂ ਬਾਅਦ ਗੱਦੀ ਤੇ ਬੈਠਣ ਵਾਲਾ ਸਹੇ।
ਪਹਿਲਾਂ ਤਾਂ ਕਾਨੂੰਨ ਹੀ ਨ੍ਹੀਂ ਬਣਾਉਣਾ, ਜੇ ਬਣਾਇਆ ਤਾਂ ਲਾਗੂ ਨ੍ਹੀਂ ਕਰਨਾ,
ਖੇਤੀ ਫਸਲਾਂ, ਸੰਦਾਂ, ਮਸ਼ੀਨਰੀ ਤੇ ਸੇਲ ਟੈਕਸ ਦਾ ਕੋਈ ਹਿਸਾਬ ਨ੍ਹੀਂ ,
ਮਾਹੌਲ ਅੰਦੋਲਨਾਂ ਨਾਲ ਬਦ ਤੋਂ ਬਦਤਰ ਹੋਇਆ ਰਹੇ ਖਰਾਬ ਜੀ।
ਖੇਤੀ ਵਿਗਿਆਨੀਆਂ ਨੇ ਨਵੀਆਂ ਖੋਜਾਂ ਨਾਲ ਭੁੱਖਮਰੀ ਤੋਂ ਬਚਾਇਆ,
ਇੰਨੀ ਵੱਡੀ ਆਬਾਦੀ ਨੂੰ ਅਨਾਜ ਦੀ ਦਰਾਮਦ ਤੋਂ ਰੁਕਾਇਆ।
ਮਨਰੇਗਾ ਜਾਂ ਖੇਤ ਮਜ਼ਦੂਰਾਂ ਨੂੰ ਵੀ ਕੋਈ ਰਾਹਤ ਨਹੀਂ,
ਅਰਥਵਿਵਸਥਾ ਵਿੱਚ ਕਿਰਸਾਨੀ ਦੀਆਂ ਠੋਕਰਾਂ ਹੱਲ ਕਰਨ ਦੀ ਚਾਹਤ ਨਹੀਂ।
ਪੰਜਾਬ ਸਰਕਾਰ ਦੀ ਇੱਛਾ ਸ਼ਕਤੀ ਮਸਲੇ ਨੂੰ ਹੱਲ ਕਰਨ ਦੀ ਹੈ,
ਕੇਂਦਰ ਸਰਕਾਰ ਦੀ ਤਰਾਸਦੀ ਢੰਗ ਨਾਲ ਗੱਲ ਕਰਨ ਦੀ ਹੈ।
ਉਸ ਦੀ ਮਨਸ਼ਾ ਹੈ ਪੰਜਾਬ ਵਿੱਚ ਬੀਜੇਪੀ ਦਾ ਰਾਜ ਹੋਵੇ,
ਪਰ ਇਹ ਅਸੰਭਵ ਹੈ, ਕਿਸਾਨ ਰੋਂਦਾ ਹੈ ਤਾਂ ਪਿਆ ਰੋਵੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ#639ਸੈਕਟਰ40ਏ ਚੰਡੀਗੜ੍ਹ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -514
Next articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਗਾ,ਧਰਮਕੋਟ,ਕੋਟ ਈਸੇ ਖਾਂ,ਫਤਿਹਗੜ੍ਹ ਪੰਜਤੂਰ ਬਜਾਰਾਂ ਸਮੇਤ ਨੈਸ਼ਨਲ ਹਾਈਵੇ ਕੀਤੇ ਜਾਮ