ਕਿਰਤੀ ਦੀ ਧੀ

0
32
ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਵੀਰੇ ਦੀ ਬਣ ਰੱਖੜੀ,
ਮਾਂ ਦੀ ਕੁੱਖੋਂ ਜਾਈਂ ਮੈਂ,
ਦੱਸੀ ਤੇਰਾ ਘਰ ਹੈ ਕਿਹੜਾ,
ਖੁਲਾ ਜਾ ਬੱਸ ਦਿਸਦਾ ਵਿਹੜਾ,
ਮਿੱਟੀ ਦਾ ਘਰ ਮਿੱਟੀ ਹੋਇਆ,
ਮਿੱਟੀ ਮੇਰੀ ਅੰਮੀ ਵਰਗੀ,
ਮਿੱਟੀ ਦੀ ਹੀ ਜਾਈਂ ਮੈਂ,
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਕਿਉਂ ਤੇਰੇ ਹੀ ਘਰ ਆਈ ਮੈ,
ਮੰਨ ਤੇ ਪੀੜਾਂ, ਤਨ ਤੇ ਲੀਰਾਂ
ਜਾਂਦੀ ਰੋਜ਼ ਹਢਾਈ ਮੈਂ।
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਸੀਰੀ ਸੀਰੀ ਕਹਿੰਦੇ ਤੈਨੂੰ,
ਹੁਣ ਵੀਰੇ ਦੀ ਵਾਰੀ ਏ,
ਰਹਿਣ ਦੇ ਬਾਬਲ ਚੁੱਕ ਨੀ ਹੋਣੀ,
ਕਰਜ਼ੇ ਦੀ ਪੰਡ ਭਾਰੀ ਏ ,
ਅੰਮੀ ਆਖੇ ਕਿਸਮਤ ਆਪਣੀ,
ਧੁਰੋਂ ਲਿਖਾ ਕੇ ਲਿਆਈ ਮੈਂ
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਧੰਨ ਦੀ ਲੱਛਮੀ ਦੂਰ ਖੜੀ ਹੈ,
ਵਿਦਿਆ ਮੈਥੋਂ ਦੂਰ ਬੜੀ ਹੈ,
ਮੈਨੂੰ ਕਿਹੜਾ ਹੱਕ ਮਿਲ ਜਾਣੇ,
ਵੱਡੀ ਵੀ ਮਜ਼ਦੂਰ ਬਣੀ ਹੈ,
ਭਗਤ ਸਿੰਹੋਂ ਦੀ ਆਜ਼ਾਦੀ ਦੀ,
ਗੁਲਾਮ ਜਿਹੀ ਪਰਛਾਈ ਮੈਂ,
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਕਿਰਤ ਕਮਾਈ ਹੱਥਾ ਦੀ,
ਲੈ ਜਾਂਦਾ ਲੁਟਕੇ ਚੋਰ ਕੋਈ,
ਲਿਖਣ ਜੋਗਾ ਨਹੀਂ ਹੋਇਆ,
ਤੇਰੀ ਕਿਸਮਤ ਲਿਖਦਾ ਹੋਰ ਕੋਈ,
ਤੇਰੀ ਮੈਂ ਤਕਦੀਰ ਬਣਾਂਗੀ,
ਤੇਰੇ ਹੱਥ ਦੀ ਲਕੀਰ ਬਣਾਂਗੀ,
ਸੂਰਜ ਵੀ ਹੁਣ ਮੱਘਦਾ ਨਹੀਓਂ,
ਜਿੱਦਣ ਦੀ ਘਰ ਆਈ ਮੈਂ,
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,
ਕਿਉਂ ਤੇਰੇ ਹੀ ਘਰ ਆਈ ਮੈਂ,
ਇਥੇ ਸਾਡੇ ਪਰ ਨੀ ਲਗਣੇ,
ਉਡਣਾ ਦੇਸ਼ ਪਰਾਏ ਮੈਂ,
ਕਹਿੰਦੇ ਕਹਿੰਦੇ ਤੁਰ ਗਏ ਬਹੁਤੇ,
ਸਾਡੇ ਦਿਨ ਨਾ ਆਏ,
ਜਾਵਾਂਗੀ ਮੈਂ ਕਿਸਮਤ ਬਣਕੇ,
ਕਿਸਮਤ ਬਣਕੇ ਆਈ ਮੈ,
ਦੱਸੀ ਬਾਬਲ ਦੋਸ਼ ਕੀ ਮੇਰਾ,
ਕਿਉਂ ਤੇਰੇ ਹੀ ਘਰ ਜਾਈਂ ਮੈਂ,

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly