ਕਿਰਦਾ ਕਿਰਦਾ ਕਿਰ ਗਿਆ

ਗੁਰਮਾਨ ਸੈਣੀ

(ਸਮਾਜ ਵੀਕਲੀ)

ਜਦੋਂ ਘਰ ਨੂੰ ਮੁੜਦਾ ਬਾਪੂ
ਸਾਡੇ ਲਈ ਕੁੱਝ ਨਾ ਕੁੱਝ ਲੈਕੇ ਮੁੜਦਾ

ਪਰ ਬਦਲੇ ਵਿੱਚ ਛੱਡ ਆਉਂਦਾ
ਆਪਣੇ ਆਪੇ ਚੋਂ ਕੁੱਝ ਰੋਜ ਬਾਹਰ

ਇਸੇ ਤਰ੍ਹਾਂ ਕੁੱਝ ਸਾਲਾਂ ਤੱਕ
ਥੋੜਾ ਥੋੜਾ ਰੋਜ਼ ਭਰਦਾ ਰਿਹਾ ਘਰ ਬਾਪੂ।
ਥੋੜਾ ਥੋੜਾ ਰੋਜ ਮਰਦਾ ਰਿਹਾ ਪਰ ਬਾਪੂ।

ਤੇ ਫੇਰ ਇੱਕ ਦਿਨ
ਜਦੋਂ ਅਸੀਂ ਜਵਾਨ ਸਾਂ,
ਵਿੱਚ ਮਕਾਨ ਤੇ ਸਣੇ ਸਾਮਾਨ ਸਾਂ
ਸਭ ਕੁੱਝ ਅੰਦਰ ਸਿਰ ਕਰਕੇ
ਬਾਹਰ  ਨੂੰ ਫਿਰ ਗਿਆ ਬਾਪੂ।

ਬੱਸ ਇੰਝ ਹੀ….
ਕੁੱਝ ਹੀ ਸਾਲਾਂ ਅੰਦਰ
ਕਿਰਦਾ ਕਿਰਦਾ ਕਿਰ ਗਿਆ ਬਾਪੂ।

ਗੁਰਮਾਨ ਸੈਣੀ
ਰਾਬਤਾ : 9256346906

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਪੰਜਾਬ (ਜਵੰਦਾ) ਦੀ ਸੂਬਾ ਕਾਰਜਕਾਰਨੀ ਦੀ ਅਹਿਮ ਮੀਟਿੰਗ ਹੋਈ
Next articleਮੌਜੂਦਾ ਸਰਕਾਰ ਵਿਚ ਦਲਿਤ ਸਮਾਜ ਦੀ ਨਿਘਰਦੀ ਹਾਲਤ