ਲੋਕ ਕਲਾ ਦੀ ਜਿਊਦੀ ਜਾਗਦੀ ਮਿਸਾਲ ‘ਕਿਰਤ’

(ਸਮਾਜ ਵੀਕਲੀ)

ਮੁੱਢ ਕਦੀਮ ਤੋਂ ਹੀ ਕਲਾ ਦੋ ਤਰਾਂ ਦੀਆਂ ਰਹੀਆਂ ਹਨ ਇਕ ਲੋਕ ਕਲਾ ਤੇ ਦੂਜੀ ਜੋਕ ਕਲਾ। ਲੋਕ ਕਲਾ ਜਿਸ ਦਾ ਸੰਬੰਧ ਲੋਕਾਂ ਦੇ ਜੀਵਨ ,ਦਰਦਾਂ , ਸਮੱਸਿਆਵਾਂ, ਹੱਲਾਂ ਤੋਂ ਲੈ ਕੇ ਹਾਲਾਤਾਂ ਨੂੰ ਅੰਦਰ ਤੀਕ ਛੂਹੇ ਤੇ ਜੋਕ ਕਲਾ ਜੋ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਤੇ ਸ਼ਾਸਕ ਵਰਗ ਨੂੰ ਸਦਾ ਸਲਾਹੁਦੀ ਰਹੀ ਹੈ। ਲੇਖਕਾਂ ਵਿਚੋਂ ਵੀ ਮੁੱਠੀ ਭਰ ਲੋਕ ਹੀ ਲੋਕਾਂ ਦੇ ਜੀਵਨ ਦੀ ਅਸਲੀ ਝਾਕੀ ਬਿਆਨ ਕਰਦੇ ਹਨ ਤੇ ਇਹ ਲੋਕ ਉਹ ਲੋਕ ਹੁੰਦੇ ਹਨ ਜਿਹਨਾਂ ਨੇ ਹਰ ਤਬਕੇ ਦੇ ਦੁੱਖਾਂ ਦਰਦਾਂ ਨੂੰ ਹੰਢਾਇਆ ਦੇਖਿਆ ਮਹਿਸੂਸ ਕੀਤਾ ਹੁੰਦਾ ਹੈ। ਉਹਨਾਂ ਮੁੱਠੀ ਭਰ ਲੋਕਾਂ ਵਿਚੋਂ ਅਮਨ ਜੱਖਲਾਂ ਜਿਸਨੇ ਲੋਕ ਕਾਵਿ ਵਿੱਚ ਪਹਿਲਾਂ ‘ਇਨਸਾਨੀਅਤ’ ਤੇ ਹੁਣ ਕਿਤਾਬ ‘ਕਿਰਤ’ ਨਾਲ ਆਪਣੀ ਥਾਂ ਤੇ ਮੋਹਰ ਲਗਾਈ ਹੈ ।

ਉਹਨਾਂ ਦੀ ਇਹ ਕਿਤਾਬ ਹਰ ਤਰਾਂ ਦੇ ਸੰਘਰਸ਼ਮਈ ਕਿਰਤੀ ਤਬਕੇ ਮਜ਼ਦੂਰਾਂ ,ਵਿਦਿਆਰਥੀਆਂ ਦੇ ਦਿਲਾਂ, ਜੀਵਨਾਂ, ਦਰਦਾਂ ਨੂੰ ਛੂੰਹਦੀ ਹੋਈ ਸ਼ਾਸਕ ਵਰਗ ਉਤੇ ਇਕ ਸੱਟ ਲਾਉਂਦੀ ਹੈ। ਨਾਨਕ ਦੇ ਫ਼ਲਸਫ਼ੇ ਤੋਂ ਮਹਾਤਮਾ ਬੁੱਧ ਵਲ ਹੁੰਦੇ ਹੋਈ ਮਾਰਕਸ ਲੈਨਿਨ ਤੱਕ ਦਾ ਸਫ਼ਰ ਤੈਅ ਕਰਦੀ ਇਹ ਕਿਤਾਬ ਜਿਥੇ ਦੇਸ਼ ਵਿਦੇਸ਼ਾਂ ਵਿਚ ਕਿਰਤ ਕਰਦਿਆਂ ਲੋਕਾਂ ਦਾ ਜੀਵਨ ਨੂੰ ਬਿਆਨਦੀ ਹੈ ਉਥੇ ਹੀ ਇਹ ਸਮਾਜ ਦੀਆਂ ਕੁਰੀਤੀਆਂ ਤੇ ਕੁਦਰਤ ਦੀ ਸੁੰਦਰਤਾ ਵੀ ਬਿਆਨ ਕਰਦੀ ਹੈ । ਲੋਕ ਕਾਵਿ ਦੇ ਹਸਤਾਖਰ ਕਿਰਤ ਨੂੰ ਹਰ ਵਿਅਕਤੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਕਿਤਾਬ ਲਈ ਲੋਕ ਕਵੀ ਅਮਨ ਜੱਖਲਾਂ ਵਧਾਈ ਦੇ ਪਾਤਰ ਹਨ।

ਪੂਜਾ ਪੁੰਡਰਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਪਰਮਿੰਦਰ ਕੌਰ ਦੀਆਂ ਖਾਮੋਸ਼ ਕਵਿਤਾਵਾਂ ਦਾ ਸ਼ੋਰ
Next articleਗੀਤ