ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਪੰਜਾਬੀ ਅਤੇ ਮਿਸ਼ਨਰੀ ਗੀਤਾਂ ਦੀ ਅੰਤਰਰਾਸ਼ਟਰੀ ਕਲਮ ਸਤਿਕਾਰਯੋਗ ਗੀਤਕਾਰ ਰੱਤੂ ਰੰਧਾਵਾ ਦੀ ਨੂੰਹ ਕਿਰਨਦੀਪ ਚਾਹਲ (ਰੱਤੂ) ਨੂੰ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਮਾਸਟਰ ਡਿਗਰੀ ਟਾਪ ਕਰਨ ਤੇ ਚੁਫੇਰਿਓਂ ਮੁਬਾਰਕਾਂ ਮਿਲ ਰਹੀਆਂ ਹਨ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗੀਤਕਾਰ ਰੱਤੂ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਕਿਰਨਦੀਪ ਚਾਹਲ (ਰੱਤੂ) ਪਤਨੀ ਬਲਜੀਤ ਰੱਤੂ ਜੋ ਕਿ ਬ੍ਰਿਸਬੇਨ ਆਸਟਰੇਲੀਆ ਦੀ ਜੈਮਸ ਕੁੱਕ ਯੂਨੀਵਰਸਿਟੀ ਵਿਚ ਮਾਸਟਰ ਆਫ਼ ਇਨਫਾਰਮੇਸ਼ਨ ਟੈਕਨਾਲੋਜੀ ਡਿਗਰੀ ਟਾਪ ਕਰਕੇ ਪੰਜਾਬੀਆਂ ਦਾ ਅਤੇ ਦੇਸ਼ ਕੌਮ ਦਾ ਨਾਂ ਉੱਚਾ ਕੀਤਾ ਹੈ ।
ਗੀਤਕਾਰ ਰੱਤੂ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਪੜ੍ਹਾਈ ਲਿਖਾਈ ਦੀ ਮਹਾਨ ਕਿਰਪਾ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਯੁੱਗ ਪੁਰਸ਼ ਮਹਾਨ ਕ੍ਰਾਂਤੀਕਾਰੀ ਰਹਿਬਰ ਸੰਵਿਧਾਨ ਪਿਤਾ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਬਦੌਲਤ ਹੈ । ਇਸ ਸ਼ਾਨਦਾਰ ਸਫਲਤਾ ਤੇ ਪ੍ਰਾਪਤੀ ਦੇ ਪਿੱਛੋਂ ਗੀਤਕਾਰ ਰੱਤੂ ਰੰਧਾਵਾ ਨੂੰ ਉਸ ਦੇ ਚਹੇਤਿਆਂ ਪ੍ਰੇਮੀਆਂ ਪ੍ਰਸੰਸਕਾਂ ਉਪਾਸਕਾਂ ਪਾਠਕਾਂ ਵੱਲੋਂ ਲੱਖ ਲੱਖ ਮੁਬਾਰਕਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly