ਅਣਖ ਖ਼ਾਤਿਰ ਕਤਲ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
 (ਸਮਾਜ ਵੀਕਲੀ)  ਅਸੀਂ ਰੋਜ਼ਾਨਾ ਹੀ ਅਕਸਰ ਅਣਖ਼ ਖ਼ਾਤਿਰ ਕਤਲ ਹੁੰਦੇ ਪੜ੍ਹਦੇ ਹਾਂ। ਅਜੋਕੇ ਪਦਾਰਥਵਾਦ ਤੇ ਵਿਸ਼ਵੀਕਰਨ ਦੇ ਯੁਗ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਬਿਲਕੁਲ ਉਲਟਾ ਦਿੱਤੀ ਹੈ। ਪਿਆਰ ਤੇ ਰਿਸ਼ਤਿਆਂ ਦਾ ਆਦਰਸ਼ਵਾਦੀ ਸੰਕਲਪ ਉੱਡ ਗਿਆ ਹੈ। ਹੁਣ ਆਦਰਸ਼ਵਾਦੀ ਦੀ ਥਾਂ ਭੋਗਵਾਦ ਨੇ ਲੈ ਲਈ ਹੈ ।ਇਹੋ ਹੀ ਕਾਰਨ ਹੈ ਕਿ ਅਜੋਕਾ ਮਨੁੱਖੀ ਮਨ ਤੇ ਤਨ ਦੋਵੇਂ ਭਟਕ ਰਹੇ ਹਨ ।ਪਿਆਰ ਦੀ ਥਾਂ ਵਾਸ਼ਨਾ ਲੈ ਰਹੀ ਹੈ। ਪਹਿਲਾਂ ਲੋਕ ਪਿਆਰ ਨੂੰ ਮਹੱਤਤਾ ਦਿੰਦੇ ਸਨ ਤੇ ਪਿਆਰ ‘ਚੋਂ ਸੰਭੋਗ ਦੇ ਬੀਜ ਪੁੰਗਰਦੇ ਸਨ ।ਅੱਜ ਲੋਕੀ ਇਸ ਸੰਭੋਗ ਵਿੱਚੋਂ ਪਿਆਰ ਲੱਭ ਰਹੇ ਹਨ ।ਪਹਿਲਾਂ ਪਿਆਰ ਵਿੱਚ ਪਵਿੱਤਰਤਾ, ਵਫ਼ਾਦਾਰੀ ,ਕੁਰਬਾਨੀ ਹੁੰਦੇ ਸਨ ,ਤੇ ਇਸੇ ਲਈ ਪਤਨੀਆਂ ਆਪਣੇ ਪਤੀਆ ਲਈ ਕਰਵਾ ਚੌਥ ਵਰਗਾ ਪਵਿੱਤਰ ਵਰਤ ਰੱਖਦੀਆਂ ਸਨ ।ਅੱਜ ਕਰਵਾ ਚੌਥ ਦੀ ਪਰਿਭਾਸ਼ਾ ਵੀ ਬਦਲ ਗਈ ਹੈ ਤੇ ਕਰਵਾ ਚੌਥ ਨੂੰ ਵੀ ਝੁਠਲਾਇਆ ਜਾ ਰਿਹਾ ਹੈ। ਪਤੀ ,ਪਤਨੀ ਤੋਂ ਲੁਕੋ ਰੱਖ ਰਿਹਾ ਹੈ, ਪਤਨੀ ਪਤੀ ਤੋਂ ਲੁਕ ਕੇ ਗਲਤ ਮਲਤ ਸਬੰਧ ਬਣਾ ਰਹੀ ਹੈ। ਇਸ ਨਾਲ ਪਰਿਵਾਰਕ ਜੀਵਨ ਵਿੱਚ ਤਰੇੜਾਂ ਪੈ ਰਹੀਆਂ ਹਨ ਅਤੇ ਤਲਾਕ ਵਧ ਰਹੇ ਹਨ।  ਅਜੋਕੇ ਗਲਤ ਮਲਤ ਸਬੰਧਾਂ ਲਈ ਫੇਸਬੁੱਕ ,ਟਵੀਟਰ, ਮੋਬਾਇਲ, ਦੇ ਐਸ.ਐਮ.ਐਸ. ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਆਹ ਤੋਂ ਬਾਅਦ ਦੇ ਗਲਤ -ਮਲਤ ਸਬੰਧਾਂ ਨੂੰ ਅੰਗਰੇਜ਼ੀ ਵਿੱਚ ਐਕਸਟਰਾ ਮੈਰੀਟਲ ਅਫੇਅਰਜ਼ ਕਿਹਾ ਜਾਂਦਾ ਹੈ। ਕੁਝ ਅਮੀਰ ਸਿਰ ਫਿਰੇ ਪਤੀ ਪਤਨੀ ਆਪਸੀ ਸਹਿਮਤੀ ਨਾਲ ਵੀ ਗਲਤ- ਮਲਤ ਸਬੰਧ ਕਾਇਮ ਕਰ ਰਹੇ ਹਨ ।ਜਿਸ ਦੇ ਸਿੱਟੇ  ਬਾਅਦ ਵਿੱਚ ਮਾਰੂ ਨਿਕਲੇ ਹਨ। ਇਸ ਨੂੰ ਲਿਵ ਇਨ ਰਿਲੇਸ਼ਨਸ਼ਿਪ ਵੀ ਆਖ ਦਿੰਦੇ ਹਾਂ। ਅੱਜ ਲੋੜ ਹੈ ,ਗਲਤ -ਮਲਤ ਸਬੰਧਾਂ ਨੂੰ ਮਨੁੱਖਤਾ ਦੇ ਵਿਹੜੇ ‘ਚੋਂ ਪਰਿਵਾਰ ਤੇ ਸਮਾਜਿਕ ਖੇਤਰ ਚੋਂ ਹੂੰਝ ਕੇ ਬਾਹਰ ਸੁੱਟਣ ਦੀ। ਸਾਨੂੰ ਯੂਰਪ ਤੇ ਪੱਛਮੀ ਦੇਸ਼ਾਂ ਦੀ ਨਕਲ ਨਹੀਂ ਕਰਨੀ ਚਾਹੀਦੀ । ਸਾਨੂੰ ਇੱਕ ਦੂਜੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ। ਨਹੀਂ ਤਾਂ ਇਸੇ ਤਰ੍ਹਾਂ ਕਤਲ ਹੁੰਦੇ ਰਹਿਣਗੇ ਅਤੇ ਘਰ ਬਰਬਾਦ ਹੁੰਦੇ ਰਹਿਣਗੇ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਜਾਂ ਬਜ਼ੁਰਗ ਜਾਣ ਤਾਂ ਕਿੱਥੇ ਜਾਣ ?
Next articleਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡੀ ਤ੍ਰਾਸਦੀ