ਸਮਰਾਲਾ ਤੋਂ ਯਾਤਰਾ ਤੇ ਖੁਰਾਲਗੜ ਗਈ ਬਸ ਨੂੰ ਹਾਦਸਾ ਮਾਛੀਵਾੜਾ ਵਾਸੀ ਔਰਤ ਦੀ ਮੌਤ ਤਿੰਨ ਜ਼ਖ਼ਮੀ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਸਮਰਾਲਾ ਬਲਬੀਰ ਸਿੰਘ ਬੱਬੀ :- ਮਾਛੀਵਾੜਾ ਸਮਰਾਲਾ ਇਲਾਕੇ ਤੋਂ ਇੱਕ ਬੱਸ ਹੁਸ਼ਿਆਰਪੁਰ ਜਿਲੇ ਦੇ ਵਿੱਚ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਧਾਰਮਿਕ ਸਥਾਨ ਖੁਰਾਲਗੜ੍ਹ ਵਿਖੇ ਯਾਤਰਾ ਉੱਤੇ ਗਈ ਸੀ। ਉੱਥੇ ਇਸ ਬੱਸ ਦੀਆਂ ਬਰੇਕਾਂ ਫੇਲ ਹੋ ਜਾਣ ਕਾਰਨ ਹਾਦਸਾ ਹੋ ਗਿਆ। ਜਿਸ ਵਿੱਚ ਔਰਤ ਦੀ ਮੌਤ ਤੇ ਤਿੰਨ ਜ਼ਖਮੀ ਹੋ ਗਏ।
    ਇਸ ਘਟਨਾ ਸਬੰਧੀ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਐਤਵਾਰ ਨੂੰ ਸਮਰਾਲਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਬਸ ਯਾਤਰਾ ਉੱਤੇ ਗਈ ਸੀ। ਬੱਸ ਡਰਾਈਵਰ ਅਮਨਦੀਪ ਸਿੰਘ ਬੱਸ ਚਲਾ ਰਿਹਾ ਸੀ ਉਸ ਦੇ ਪਰਿਵਾਰਿਕ ਮੈਂਬਰ ਇਸ ਬੱਸ ਵਿੱਚ ਸਵਾਰ ਸਨ ਜਦੋਂ ਉਹ ਖੁਰਾਲਗੜ੍ਹ ਸਾਹਿਬ ਤੋਂ ਚਰਨ ਗੰਗਾ ਦੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਬੱਸ ਦੀਆਂ ਬਰੇਕਾਂ ਫੇਲ ਹੋ ਗਈਆਂ ਜਿਸ ਵਿੱਚ ਕਿਰਨ ਬਾਲਾ 60 ਪਤਨੀ ਪ੍ਰੀਤਮ ਸਿੰਘ ਵਾਸੀ ਮਾਛੀਵਾੜਾ ਸਾਹਿਬ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਡਰਾਈਵਰ ਅਨੁਸਾਰ ਉਸ ਨੂੰ ਬਸ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਤਰਾਈ ਹੋਣ ਕਾਰਨ ਬੱਸ ਬੇਕਾਬੂ ਹੋ ਗਈ ਇਸ ਤਰ੍ਹਾਂ ਇਹ ਹਾਦਸਾ ਵਾਪਰ ਗਿਆ। ਖੁਰਾਲਗੜ੍ਹ ਦੇ ਵਿੱਚ ਅਕਸਰ ਹੀ ਸ਼ਰਧਾਲੂਆਂ ਨਾਲ ਆ ਜਾ ਰਹੀਆਂ ਗੱਡੀਆਂ ਦੇ ਨਾਲ ਇਸ ਤਰ੍ਹਾਂ ਹਾਦਸੇ ਵਾਪਰਦੇ ਹਨ ਤੇ ਕਈ ਕੀਮਤੀ ਜਾਨਾਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਬੱਡੀ ਕੱਪ ਦੌਰਾਨ ਸਰਵੋਤਮ ਖ਼ਿਡਾਰੀਆਂ ਲਈ ਫ਼ੋਰਡ ਟ੍ਰੈਕਟਰ ਦਿੱਤੇ ਜਾਣਗੇ – ਘੁਮਾਣ ਬ੍ਰਦਰਜ, ਚੌਧਰੀ ਬ੍ਰਦਰਜ
Next articleਲੋਕ ਜ਼ਹਿਰੀਲੇ ਪਾਣੀਆਂ ਸੰਬੰਧੀ ਮੋਰਚੇ ਵਿੱਚ ਲੁਧਿਆਣਾ ਪੁੱਜਣ- ਲੱਖਾ ਸਿਧਾਣਾ