ਹਲਕਾ ਕਪੂਰਥਲਾ ਚ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਭਾਜਪਾ ਪੰਜਾਬ ਨੂੰ ਦੇਵੇਗੀ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ -ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ ,(ਕੌੜਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਵਲੋਂ ਆਪਣੀ ਚੋਣ ਮੁਹਿੰਤ ਤੇਜ਼ ਕਰ ਦਿੱਤੀ ਗਈ ਹੈ।ਚੋਣ ਮੁਹਿੰਮ ਦੌਰਾਨ ਰਣਜੀਤ ਸਿੰਘ ਖੋਜੇਵਾਲ ਵਲੋਂ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਨੁੱਕੜ ਬੈਠਕਾ ਕੀਤੀਆਂ ਜਾ ਰਹੀਆਂ ਹਨ।ਉਥੇ ਹੀ ਖੋਜੇਵਾਲ ਵਲੋਂ ਅੱਜ ਹਲਕੇ ਦੇ ਪਟੇਲ ਨਗਰ ਵਿਖੇ ਨੁੱਕੜ ਬੈਠਕ ਕੀਤੀ ਤੇ ਆਪਣੇ ਹੱਕ ਦੇ ਵਿਚ ਚੋਣ ਪ੍ਰਚਾਰ ਵੀ ਕੀਤਾ ਗਿਆ।ਮੀਟਿੰਗ ਦੌਰਾਨ ਵੱਡੀ ਵਿਚ ਪੁੱਜੇ ਲੋਕਾਂ ਨੇ ਰਣਜੀਤ ਸਿੰਘ ਖੋਜੇਵਾਲ ਨੂੰ ਆਪਣਾ ਸਮਰਥਨ ਵੀ ਦਿੱਤਾ ਤੇ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤ ਦਰਜ਼ ਕਰਨ ਦਾ ਭਰੋਸਾ ਵੀ ਦਿੱਤਾ।ਖੋਜੇਵਾਲ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਨੂੰ ਇਕ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ ਦੇਵੇਗੀ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਮਾੜੇ ਪ੍ਰਬੰਧਨ,ਭਾਰੀ ਭ੍ਰਿਸ਼ਟਾਚਾਰ ਅਤੇ ਅੰਦਰੂਨੀ ਵਿਵਾਦਾਂ ਦੇ ਚੱਲਦੇ ਪਹਿਲਾਂ ਤੋਂ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਤੇ ਇਸਨੂੰ ਹੁਣ ਕੋਈ ਚਮਤਕਾਰ ਵੀ ਨਹੀਂ ਬਚਾ ਸਕਦਾ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਹਨੇਰੇ ਚ ਗੁੰਮ ਹੋ ਚੁੱਕੀ ਹੈ ਅਤੇ ਕਿਸੇ ਨੂੰ ਵੀ ਮੁੱਖ ਮੰਤਰੀ ਚਿਹਰਾ ਐਲਾਨਣ ਨਾਲ ਪਾਰਟੀ ਦਾ ਭਵਿੱਖ ਨਹੀਂ ਬਦਲ ਸਕਦਾ।ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਵਿਰੋਧੀ ਪਾਰਟੀਆਂ,ਸਗੋਂ ਕਾਂਗਰਸ ਦੇ ਕੁਝ ਆਗੂ ਵੀ ਹੁਣ ਖ਼ੁਦ ਸ਼ਰ੍ਹੇਆਮ ਕਹਿ ਰਹੇ ਹਨ ਕਿ ਸਰਕਾਰ ਵਿਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਵਿਆਪਤ ਹੈ।ਅਜਿਹੇ ਵਿਚ ਕਿਸੇ ਵਿਅਕਤੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਨਾਲ ਪਾਰਟੀ ਦੇ ਪਾਪ ਨਹੀਂ ਧੁੱਲਣ ਵਾਲੇ, ਜਿਹੜੇ ਇਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਕੀਤੇ ਹਨ।ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਵੇਗੀ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਸਰਕਾਰ ਦਿੱਤੀ ਜਾਵੇਗੀ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਨੂੰ ਆਮ ਲੋਕ ਪਿਆਰ ਅਤੇ ਸਤਿਕਾਰ ਦਿੰਦੇ ਹਨ ਅਤੇ ਲੋਕਾਂ ਦਾ ਯਕੀਨ ਹੈ ਕਿ ਮੋਦੀ ਦੀ ਅਗਵਾਈ ਵਿੱਚ ਪੰਜਾਬ ਅੰਦਰ ਡਬਲ ਇੰਜਨ ਦੀ ਸਰਕਾਰ ਬਣੇਗੀ ਜਿਸ ਨਾਲ ਪੰਜਾਬ ਦੇ ਵਿਕਾਸ ਨੂੂੰ ਇਕ ਨਵੀਂ ਗਤੀ ਮਿਲੇਗੀ।ਇਸ ਮੌਕੇ ਤੇ ਭਾਜਪਾ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਕੁਸਮ ਪਸਰੀਚਾ,ਕਮਲ ਪ੍ਰਭਾਕਰ,ਰਿੰਪੀ ਸ਼ਰਮਾ,ਰਵਿੰਦਰ ਸ਼ਰਮਾ,ਮਨਮੋਹਨ ਸ਼ਰਮਾ, ਰਾਜੇਸ਼ ਮੰਨਣ,ਨੱਕ ਸੂਦ,ਸੀਐਮ ਬਾਲੀ,ਰਾਕੇਸ਼ ਸ਼ਰਮਾ,ਗਾਇਤ੍ਰੀ ਮਲਿਕ,ਚੱਢਾ,ਹਰਪ੍ਰੀਤ ਸਿੰਘ,ਜਸਕਰਨ ਸਿੰਘ,ਕੈਲਾਸ਼ ਛਾਬੜਾ,ਪ੍ਰਿੰਸ ਅਰੋੜਾ,ਸਤੀਸ਼ ਸ਼ਰਮਾ,ਇੰਦਰਜੀਤ ਪਸਰੀਚਾ,ਪਾਰੁਲ ਪਸਰੀਚਾ,ਗੋਪਲ ਅਰੋੜਾ,ਜਗਦੀਪ ਸਿੰਘ ਮੰਗਾ ਆਦਿ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਦੀ ਜਿੰਦਗੀ
Next articleਓਟਵਾ ਦੇ ਮੇਅਰ ਨੇ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਲੈ ਕੇ ਐਮਰਜੈਂਸੀ ਐਲਾਨੀ