ਕਪੂਰਥਲਾ, (ਸਮਾਜ ਵੀਕਲੀ) (ਕੌੜਾ )- ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.), ਸ਼੍ਰੀਮਤੀ ਦਲਜਿੰਦਰ ਕੌਰ ਜੀ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਸ. ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਈਕੋ ਕਲੱਬ ਇੰਚਾਰਜ ਅਮਨਪ੍ਰੀਤ ਕੌਰ ਜੀ ਦੀ ਦੇਖ ਰੇਖ ਵਿੱਚ ਸ ਸ ਸ ਸ ਖੀਰਾਂਵਾਲੀ ਵਿਖੇ ਈ ਈ ਪੀ ਪ੍ਰੋਗਰਾਮ ਅਧੀਨ ਵੱਖ ਵੱਖ ਗਤੀਵਿਧੀਆਂ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ। ਸਮੁੱਚੀਆਂ ਗਤੀਵਿਧੀਆਂ ਵਿੱਚ ਬੱਚਿਆਂ ਅਤੇ ਪੂਰੇ ਸਟਾਫ਼ ਦੀ ਸ਼ਮੂਲੀਅਤ ਦੇ ਨਾਲ-ਨਾਲ ਐੱਸ ਐੱਮ ਸੀ ਮੈਂਬਰਾਂ ਅਤੇ ਪਿੰਡ ਦੀ ਲੋਕਲ ਕਮਿਊਨਿਟੀ ਦੀ ਭਾਗੀਦਾਰੀ ਸ਼ਲਾਘਾਯੋਗ ਸੀ।ਸਲੋਗਨ ਲਿੱਖਣ ਅਤੇ ਲੇਖ ਲਿਖਣ ਮੁਕਾਬਲੇ ਮਿਡਲ/ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਤਿੰਨੋਂ ਪੱਧਰਾਂ ਤੇ ਕਰਵਾਏ ਗਏ। ਸਕੂਲ ਪੱਧਰ ਤੇ ਵਾਤਾਵਰਨ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਤਹਿਤ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨੂੰ ਵੀ ਆਪਣੇ ਸਲੋਗਨ ਅਤੇ ਪੋਸਟਰਾਂ ਦਵਾਰਾ ਵਾਤਾਵਰਨ ਸਬੰਧੀ ਆਪਣੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ।ਮਾਣਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਚਲਾਈ ਮੁਹਿੰਮ -“ਏਕ ਪੇੜ ਮਾਂ ਕੇ ਨਾਮ” ਤਹਿਤ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਦੀ ਸਹਾਇਤਾ ਨਾਲ ਸਕੂਲ ਕੈਂਪਸ ਦੇ ਅੰਦਰ,ਆਲੇ ਦੁਆਲੇ ਅਤੇ ਪਿੰਡ ਵਿੱਚ ਕਈ ਬੂਟਿਆਂ ਦਾ ਰੋਪਣ ਕੀਤਾ ਗਿਆ ਅਤੇ ਉਹਨਾਂ ਦੇ ਪੋਸ਼ਣ ਦੀ ਜਿੰਮੇਵਾਰੀ ਵੀ ਲਈ ਗਈ।ਹਸਤਾਖਰ ਮੁਹਿੰਮ ਅਧੀਨ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਦੀ ਸਹੁੰ ਚੁੱਕਦੇ ਹੋਏ ਲੋਕਲ ਕਮਿਊਨਿਟੀ ਦੇ ਲੋਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਵਾਰਾ ਹਸਤਾਖਰ ਕੀਤੇ ਗਏ। ਵਿਦਿਆਰਥੀਆਂ ਨੇ ਈਕੋ ਫਰੈਂਡਲੀ ਉਤਪਾਦ ਬਣਾਉਣ ਦੀ ਪ੍ਰਤੀਯੋਗਤਾ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਮੈਡਮ ਅਮਨਪ੍ਰੀਤ ਕੌਰ ਜੀ ਦਵਾਰਾ ਵਿਦਿਆਰਥੀਆਂ ਨੂੰ ਈਕੋ ਫਰੈਂਡਲੀ ਉਤਪਾਦਾਂ ਨੂੰ ਰੋਜਮਰਾ ਦੀ ਜ਼ਿੰਦਗੀ ਵਿੱਚ ਅਪਣਾਉਣ,ਈਕੋ ਫਰੈਂਡਲੀ ਵਾਹਨਾਂ ਦੀ ਵਰਤੋਂ ਅਤੇ ਵੈਟ ਲੈਂਡ ਕਾਂਜਲੀ ਨੂੰ ਸਾਫ ਰੱਖਣ ਅਤੇ ਇਸਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ।ਪਾਣੀ ਦੀ ਦੁਰਵਰਤੋਂ ਰੋਕਣ ਲਈ ਜ਼ੀਰੋ ਲੀਕ ਕੈਂਪੇਨ ਚਲਾਈ ਗਈ ਅਤੇ ਵਿਦਿਆਰਥੀਆਂ ਰਾਹੀਂ ਗਰੁੱਪ ਬਣਾ ਕੇ ਇਸ ਮੁਹਿੰਮ ਨੂੰ ਪਿੰਡ ਪੱਧਰ ਤੇ ਲਾਗੂ ਕਰਵਾਇਆ ਗਿਆ ਅਤੇ ਆਪਣੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀ ਇਸ ਜਾਗਰੂਕਤਾ ਨੂੰ ਲੋਕਲ ਕਮਿਊਨਿਟੀ ਨਾਲ ਸਾਂਝਾ ਕਰਨ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਪਰਵੇਸ਼ਿਕਾ,ਸ਼੍ਰੀ ਪੰਕਜ ਧੀਰ, ਸ. ਦਵਿੰਦਰ ਸਿੰਘ ਵਾਲੀਆ,ਸ.ਦਿਨੇਸ਼ ਸਿੰਘ,ਸ਼੍ਰੀਮਤੀ ਸੀਮਾ ,ਸ਼੍ਰੀਮਤੀ ਵਸੁਧਾ, ਸ੍ਰੀ ਪਰਦੀਪ ਸੂਦ,ਸ਼੍ਰੀਮਤੀ ਜਸਬੀਰ ਕੌਰ,ਸ. ਅਪਾਰ ਸਿੰਘ,ਸ਼੍ਰੀ ਗੋਪਾਲ ਕ੍ਰਿਸ਼ਨ,ਸ਼੍ਰੀਮਤੀ ਜੋਤੀ ਸ਼ਰਮਾ,ਸ਼੍ਰੀਮਤੀ ਰਿਤੂ ਸ਼ਰਮਾ,ਸ਼੍ਰੀਮਤੀ ਮੋਹਨਿਕਾ ਸ਼ਿੰਗਾਰੀ, ਮਿਸ ਅਮਨਪ੍ਰੀਤ ਕੌਰ,ਸ਼੍ਰੀਮਤੀ ਰਜਨੀ,ਸ. ਜਗਦੀਪ ਸਿੰਘ,ਸ਼੍ਰੀ ਸ਼ਾਮ ਸਿੰਘ,ਸ਼੍ਰੀਮਤੀ ਪਰਮਿਲਾ,ਮਿਸ ਅਲਕਾ,ਰਣਜੀਤ ਸਿੰਘ,ਸ਼੍ਰੀ ਪਰਵੀਨ ਸਿੰਘ,ਸ਼੍ਰੀਮਤੀ ਰੁਪਿੰਦਰ ਕੌਰ,ਸ਼੍ਰੀਮਤੀ ਪ੍ਰਿਆ ,ਮਿਸ ਸਿਮਰਨ,ਸ਼੍ਰੀਮਤੀ ਮਨਜੀਤ ਕੌਰ,ਸ.ਲਖਵਿੰਦਰ ਸਿੰਘ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly