ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੀਆਂ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇਸ ਵਾਰ 100 ਪ੍ਰਤੀਸ਼ਤ ਰਿਹਾ। ਇਸ ਸੰਬੰਧੀ ਸਕੂਲ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਅੰਤਰ ਰਾਸ਼ਟਰੀ ਅਲਾਇੰਸ ਕਲੱਬ ਨੇ ਸਕੂਲ ਦੇ ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਪਹੁੰਚ ਕੇ ਸਨਮਾਨਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ ਅਤੇ ਸਟਾਫ ਮੈਂਬਰਾਂ ਨੇ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਵਿੱਚ ਹਰਲੀਨ ਕੌਰ, ਸਨੇਹਾ ਅਤੇ ਸ਼ਾਇਨਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਅੱਠਵੀਂ ਜਮਾਤ ਵਿੱਚ ਸਿਮਰਨਜੀਤ ਕੌਰ ਪਹਿਲੇ ਸਥਾਨ ਤੇ ਮਾਨਸੀ ਦੂਜੇ, ਪੁਨੀਤ ਕੌਰ ਅਤੇ ਅਰਮਾਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਅਧਿਆਪਕ ਨੇ ਆਏ ਮੈਂਬਰਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਕਲੱਬ ਵੱਲੋਂ ਆਏ ਮੈਂਬਰ ਸ੍ਰ: ਹਰਬੰਸ ਸਿੰਘ ਵਿਰਦੀ ਜ਼ਿਲ੍ਹਾ ਗਵਰਨਰ, ਸ਼ਾਮ ਸੁੰਦਰ ਅਰੋੜਾ ਇੰਟਰਨੈਸ਼ਨਲ ਐਡਵਾਈਜ਼ਰ, ਰੇਨੂ ਅਰੋੜਾ ਜ਼ਿਲ੍ਹਾ ਕੈਬਨਿਟ , ਅਮਰਜੀਤ ਕੌਰ ਵਿਰਦੀ ਅਤੇ ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮਹੱਤਤਾ, ਅਨੁਸ਼ਾਸਨ, ਸਮੇਂ ਦੀ ਸੰਭਾਲ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਨੁਕਤੇ ਦੱਸੇ। ਕਲੱਬ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀ ਅਤੇ ਪੁਸਤਕਾਂ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਖੇੜੀ ਪਿੰਡ ਦੇ ਸਰਪੰਚ ਰਘਬੀਰ ਸਿੰਘ, ਪੰਚ ਪਰਮਜੀਤ ਕੌਰ, ਸੋਹਣ ਸਿੰਘ, ਸ਼੍ਰੀਮਤੀ ਕਵਿਤਾ ਟਾਕ ਅਤੇ ਹੋਰ ਅਧਿਆਪਕਾਂ ਨੇ ਪਹਿਲਾ ਸਥਾਨ ਲੈਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



