ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )– ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਹਾਈ ਸਕੂਲ ਖਟਕੜ ਕਲਾਂ ਵਿਖੇ ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ।ਜਿਸ ਚੋਂ ਸਫਲ ਹੋਏ ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦਿੱਤੇ ਗਏ। ਮਿਡਲ ਪੱਧਰ ਦੀ ਪ੍ਰੀਖਿਆ ਵਿੱਚੋਂ ਅੱਠਵੀਂ ਦੇ ਲੜਕੇ ਅਭਿਸ਼ੇਕ ਪੁੱਤਰ ਸ਼੍ਰੀ ਗਯਾ ਪ੍ਰਸਾਦ ਨੇ ਪਹਿਲਾ ਸਥਾਨ, ਛੇਵੀਂ ਜਮਾਤ ਦੀ ਵਿਦਿਆਰਥਣ ਜਯੋਤੀ ਰਾਜ ਪੁੱਤਰੀ ਸ਼੍ਰੀ ਗਯਾ ਪ੍ਰਸਾਦ ਨੇ ਦੂਸਰਾ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਵੰਸ਼ਕਾ ਪੁੱਤਰੀ ਸ਼੍ਰੀ ਸਤਨਾਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਪੱਧਰ ਦੀ ਪ੍ਰੀਖਿਆ ਵਿੱਚੋਂ ਦਸਵੀਂ ਦੀ ਲੜਕੀ ਖੁਸ਼ੀ ਪੁੱਤਰੀ ਸ਼੍ਰੀ ਰਣਜੀਤ ਸਿੰਘ ਨੇ ਪਹਿਲਾ,ਨੌਵੀਂ ਦੀ ਸਿਮਰਨ ਪੁੱਤਰੀ ਸ਼੍ਰੀ ਰਾਜ ਕੁਮਾਰ ਨੇ ਦੂਸਰਾ,ਅਤੇ ਨੌਵੀਂ ਜਮਾਤ ਦੀ ਹਿਨਾ ਪੁੱਤਰੀ ਸ਼੍ਰੀ ਆਸਿਫ਼ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜੋਨ ਨਵਾਂਸ਼ਹਿਰ ਦੇ ਮੀਡੀਆ ਮੁਖੀ ਮਾ.ਜਗਦੀਸ਼ ਰਾਏ ਪੁਰ ਡੱਬਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ। ਉਹਨਾਂ ਅੱਗੇ ਦੱਸਿਆ ਕਿ ਕਸਰਾਂ ਕੀ ਹੁੰਦੀਆਂ, ਦਬਾਅ ਕਿਵੇਂ ਪੈਂਦਾ , ਖੂਨ ਦੇ ਛਿੱਟੇ ਕਿਵੇਂ ਪੈਂਦੇ ਹਨ, ਪੇਟੀਆਂ ਚ, ਪਏ ਕੱਪੜੇ ਕਿਵੇਂ ਕੱਟੇ ਜਾਂਦੇ ਹਨ, ਅੱਗਾਂ ਕਿਵੇਂ ਲੱਗਦੀਆਂ, ਗਹਿਣੇ ਅਤੇ ਪੈਸੇ ਕਿਵੇਂ ਗੁੰਮ ਹੁੰਦੇ ਹਨ। ਉਹਨਾਂ ਦੱਸਿਆ ਕਿ ਇਹੋ ਜਿਹੇ ਕੇਸਾਂ ਵਿੱਚ ਕਿਸੇ ਭੂਤ- ਪ੍ਰੇਤ,ਆਤਮਾ, ਗੈਬੀ ਸ਼ਕਤੀਆਂ ਕੰਮ ਨਹੀਂ ਕਰਦੀਆਂ ਬਲਕਿ ਇਹਨਾਂ ਪਿੱਛੇ ਕੋਈ ਨਾ ਕੋਈ ਮਨੁੱਖੀ ਹੱਥ ਹੀ ਹੁੰਦਾ ਹੈ। ਉਹਨਾਂ ਇਹੋ ਜਿਹੇ ਕੁੱਝ ਹੱਲ ਕੀਤੇ ਕੇਸਾਂ ਸੰਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਦੇ ਇੰਚਾਰਜ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਸਾਇੰਸ ਮਾਸਟਰ ਸ਼੍ਰੀ ਕੁਲਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਆਗੂ ਸੁਖਵਿੰਦਰ ਲੰਗੇਰੀ ਨੇ ਬੱਚਿਆਂ ਨੂੰ ਜਾਦੂ ਦੇ ਟਰਿੱਕ ਦਿਖਾਏ ਅਤੇ ਦੱਸਿਆ ਇਹ ਇੱਕ ਕਲਾ ਹੈ, ਹੱਥ ਦੀ ਸਫਾਈ ਹੈ ਅਤੇ ਪ੍ਰੈਕਟਿਸ ਨਾਲ ਇਸ ਨੂੰ ਕੋਈ ਵੀ ਸਿੱਖ ਸਕਦਾ ਹੈ। ਉਹਨਾਂ ਨੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ।
ਸਕੂਲ ਇੰਚਾਰਜ ਕਿਰਨਜੀਤ ਕੌਰ ਨੇ ਕਿਹਾ ਕਿ ਛਿੱਟੇ ਦੇਣ ਨਾਲ, ਪੂਜਾ ਪਾਠਾਂ ਨਾਲ, ਪੁਜਾਰੀਆਂ ਦੇਣ ਨਾਲ ਜਾਂ ਸੁੱਖਾ ਸੁੱਖਣ ਨਾਲ ਜ਼ਿੰਦਗੀ ਵਿੱਚ ਸਫਲ ਨਹੀਂ ਹੋਇਆ ਜਾਂਦਾ। ਸਫਲ ਹੋਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।ਸੋ ਤੁਸੀਂ ਸਫ਼ਲ ਹੋਣ ਲਈ ਵੱਧ ਤੋਂ ਵੱਧ ਪੜ੍ਹਾਈ ਵੱਲ੍ਹ ਧਿਆਨ ਦਿਉ।ਵੱਧ ਸਿੱਖਣ ਲਈ ਚੰਗੀ ਸੇਧ ਦੇਣ ਵਾਲੀਆਂ ਕਿਤਾਬਾਂ ਪੜ੍ਹੋ ਅਤੇ ਆਪਣੀ ਸੋਚ ਨੂੰ ਵਿਗਿਆਨਕ ਬਣਾਉ। ਅੰਤ ਵਿੱਚ ਉਹਨਾਂ ਆਏ ਤਰਕਸ਼ੀਲ ਆਗੂਆਂ ਦਾ ਧੰਨਵਾਦ ਕੀਤਾ ਅੱਗੇ ਤੋਂ ਹੋਰ ਵਧੀਆ ਨਤੀਜੇ ਲਿਆਉਣ ਦਾ ਅਹਿਦ ਕੀਤਾ। ਤਰਕਸ਼ੀਲ ਸੁਸਾਇਟੀ ਵੱਲੋਂ ਬਲਜੀਤ ਖਟਕੜ ਨੇ ਸਕੂਲ ਦੇ ਸਮੁੱਚੇ ਸਟਾਫ ਮੈਂਬਰਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਰੋਜ਼ੀ ਬਾਲਾ, ਪਵਨਦੀਪ, ਕਮਲਜੀਤ ਕੌਰ, ਅਵਤਾਰ ਕੌਰ, ਅਮਨਦੀਪ ਕੌਰ,ਸ਼ਮਾ ਅਤੇ ਸ੍ਰੀ ਜਸਵੀਰ ਸਿੰਘ ਹਾਜ਼ਰ ਸਨ।
ਮਾਸਟਰ ਜਗਦੀਸ਼
ਵਿੱਤ ਸਕੱਤਰ ਇਕਾਈ ਬੰਗਾ।
ਫੋਨ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj