ਕੀਵ (ਸਮਾਜ ਵੀਕਲੀ): ਯੂਕਰੇਨੀ ਅਥਾਰਿਟੀਜ਼ ਨੇ ਦਾਅਵਾ ਕੀਤਾ ਹੈ ਕਿ ਖਾਰਕੀਵ ਦੇ ਪੂਰਬ ਸ਼ਹਿਰ ਵਿੱਚ ਰੂਸੀ ਫੌਜਾਂ ਵੱਲੋਂ ਕੀਤੀ ਗੋਲਾਬਾਰੀ ਵਿੱਚ ਘੱਟੋ-ਘੱਟ 7 ਵਿਅਕਤੀ ਹਲਾਕ ਤੇ 34 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਖਾਰਕੀਵ ਦੇ ਖੇਤਰੀ ਪ੍ਰੋਸੀਕਿਊਟਰ ਦਫ਼ਤਰ ਨੇ ਕਿਹਾ ਕਿ ਹਮਲੇ ਦੌਰਾਨ ਰੂਸੀ ਫੌਜਾਂ ਨੇ ਸਲੋਬਿਡਸਕੀ ਜ਼ਿਲ੍ਹੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ ਦਸ ਦੇ ਕਰੀਬ ਘਰ ਤੇ ਬੱਸ ਡਿੱਪੂ ਤਬਾਹ ਹੋ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly