“ਖਾਲਸਾ ਬਾਦਸ਼ਾਹ ਜਾਂ ਬਾਗੀ”

         (ਸਮਾਜ ਵੀਕਲੀ)
ਪੁਸਤਕ ਦਾ ਨਾਮ-ਖਾਲਸਾ ਬਾਦਸ਼ਾਹ ਜਾਂ ਬਾਗੀ
ਲੇਖਕ-ਬਲਜੀਤ ਸਿੰਘ ਖਾਲਸਾ
ਰਿਵਿਊ ਕਰਤਾ-ਰਸ਼ਪਿੰਦਰ ਕੌਰ ਗਿੱਲ
ਟਾਇਟਲ ਆਰਟ-ਸ ਅਮਲੋਕ ਸਿੰਘ, ਸ ਪਰਮ ਸਿੰਘ
ਟਾਇਟਲ ਡਿਜ਼ਾਈਨ-ਕੰਵਰਦੀਪ ਸਿੰਘ ਕਵੀ
ਪ੍ਰਕਾਸ਼ਕ-ਅਜ਼ਾਦ ਖਾਲਸਾ ਪ੍ਰਕਾਸ਼ਨ, ਸ਼੍ਰੀ ਅੰਮ੍ਰਿਤਸਰ
ਪੰਨੇ-256, ਮੁੱਲ-300/-
ਕਿਤਾਬ ਦਾ ਸਿਰਲੇਖ “ਖ਼ਾਲਸਾ ਬਾਦਸ਼ਾਹ ਜਾਂ ਬਾਗ਼ੀ” ਪੜ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕਿਤਾਬ ਵਿੱਚ ਕਿਸ ਬਾਰੇ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਖ਼ਾਲਸਾ ਬਾਦਸ਼ਾਹ ਹੈ ਜਾਂ ਬਾਗ਼ੀ ਹੈ? ਜਾਂ ਤੇ ਇਸ ਕਿਤਾਬ ਵਿੱਚ ਇਹ ਦੱਸਿਆ ਗਿਆ ਹੋਵੇਗਾ ਜਾਂ ਖਾਲਸਾ ਬਾਰੇ ਜੋ ਲੋਕਾਂ ਦੀਆ ਧਾਰਨਾਵਾਂ ਹਨ ਉਨ੍ਹਾਂ ਦਾ ਵਿਸ਼ਲੇਸ਼ਨ ਕੀਤਾ ਹੋਵੇਗਾ। ਇਹ ਮੇਰੇ ਵਿਚਾਰ ਸਨ, ਜਦੋਂ ਬਲਜੀਤ ਸਿੰਘ ਖ਼ਾਲਸਾ ਜੀ ਵੱਲੋਂ ਭੇਜੀ ਇਹ ਕਿਤਾਬ ਮੈਂ ਹੱਥ ਵਿੱਚ ਫੜੀ। ਪਰ ਪਹਿਲਾ ਪੇਜ ਪਲਟਦੇ ਹੀ ਲਿਖਿਆ ਮਿਲਿਆ “ਸਮਰਪਣ ਬਾਗ਼ੀ ਸਿੰਘਾਂ ਸਿੰਘਣੀਆਂ ਦੇ ਘੋੜਿਆਂ ਦੀਆਂ ਕਾਠੀਆਂ ਨੂੰ” ਜੋ ਕਿ ਬਹੁਤ ਹੀ ਆਕਰਸ਼ਿਤ ਕਰਣ ਵਾਲਾ ਸੀ ਮੈਨੂੰ।
ਬਲਜੀਤ ਸਿੰਘ ਖ਼ਾਲਸਾ ਜੀ ਦੇ ਸ਼ੁਰੂਆਤੀ ਸ਼ਬਦ ਪੜੇ “ਸਾਡੇ ਪੁਰਖਿਆਂ ਦਾ ਸ਼ਾਨਮੱਤਾ ਇਤਿਹਾਸ” ਤੋਂ ਕੁਝ ਸਮਝ ਲੱਗਾ ਕਿ ਇਸ ਕਿਤਾਬ ਵਿੱਚ ਸਿੱਖ ਕੌਮ ਦੀ ਹੋਂਦ ਦੀ ਲੜਾਈ ਕਿਉਂ ਹੈ, ਉਸ ਬਾਰੇ ਹਵਾਲੇ ਦਿੱਤੇ ਹੋਣਗੇ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਕਿਸ ਤਰਾਂ ਸਿੱਖਾਂ ਉੱਤੇ ਦਿੱਲੀ ਦਾ ਕਹਿਰ ਟੁੱਟਾ, ਕਿਸ ਤਰਾਂ ਸਿੱਖਾਂ ਵਿੱਚ ਕਦੇ ਫੁੱਟ ਪਈ ਅਤੇ ਕਿਸ ਤਰਾਂ ਸਿੱਖਾਂ ਵਿੱਚ ਏਕਤਾ ਹੋ ਗਈ, ਕਿਸ ਤਰਾਂ ਭਾਈ ਤਾਰਾ ਸਿੰਘ ਵਾ ਦੀ ਸ਼ਹੀਦੀ ਹੋਈ, ਕਿਸ ਤਰਾਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਤੇ ਕਿਸ ਤਰਾਂ ਨਾਲ ਸਿੰਘਾਂ ਨੂੰ ਮੁਕਾਉਂਦਿਆਂ ਨਜ਼ਰੀਆ ਵੀ ਅਖੀਰ ਮੁੱਕ ਹੀ ਗਿਆ। ਕਿਸ ਤਰਾਂ ਨਾਲ ਛੋਟਾ ਘੱਲੂਘਾਰਾ ਵਾਪਰਿਆ, ਕਿਸ ਤਰਾਂ ਸਿੰਘਾਂ ਨੇ ਵੈਰੀਆਂ ਦੇ ਸੋਧੇ ਲਾਏ ਤੇ ਕਿਸ ਤਰਾਂ ਪੁਲਿਸ ਦੇ ਟਾਉਟਾਂ ਨੂੰ ਸੋਧਾ ਲੱਗਾ, ਕਿਸ ਤਰਾਂ ਸਿੱਖਾਂ ਨੇ ਲਾਹੌਰ ਜਿੱਤਿਆ ਅਤੇ ਕਿਸ ਤਰਾਂ ਵੱਡਾ
ਘੱਲੂਘਾਰਾ ਵਾਪਰਿਆ, ਕਦੋਂ ਲਾਲ ਕਿਲੇ ਉੱਤੇ ਖ਼ਾਲਸਾਈ ਝੰਡਾ ਝੂਲਿਆ, ਕਿਸ ਤਰਾਂ ਫਿਰ ਖ਼ਾਲਸਾ ਬਾਗ਼ੀ ਤੋਂ ਬਾਦਸ਼ਾਹ ਬਣਿਆ ਅਤੇ ਕਿਸ ਤਰਾਂ ਖਾਲਸਾ ਰਾਜ ਸਥਾਪਿਤ ਹੋਇਆ। ਦਰਅਸਲ ਇਹ ਕਿਤਾਬ ਅੱਜ ਦੀ ਸਮੁੱਚੀ ਸਿੱਖ ਕੌਮ ਨੂੰ ਆਪਣੇ ਸਿੱਖ ਇਤਿਹਾਸ ਨਾਲ ਇੱਕ ਵਾਰ ਮਿਲਾਪ ਕਰਵਾਉਣਾ ਚਾਹੁੰਦੀ ਹੈ। ਦੱਸਣਾ ਚਾਹੁੰਦੀ ਹੈ ਕਿ ਅੱਜ ਵਾਂਗ ਪਹਿਲਾਂ ਵੀ ਸਿੱਖਾਂ ਨੂੰ ਖਤਮ ਕਰਣ ਲਈ ਚਾਲਾਂ ਚੱਲੀਆਂ ਜਾਂਦੀਆਂ ਸਨ ਅਤੇ ਉਸ ਸਮੇਂ ਦੇ ਸਿੱਖ ਕਿਸ ਤਰਾਂ ਬਾਗੀ ਹੋ ਕੇ ਉਸ ਸਮੇਂ ਦੇ ਹਾਕਮਾਂ ਦਾ ਵਿਰੋਧ ਕਰਦੇ ਸਨ। ਇਹ ਕਿਤਾਬ ਸਮਝਾਉਂਦੀ ਹੈ ਕਿ ਜੇਕਰ ਇਸ ਕਿਤਾਬ ਵਿੱਚ ਦਿੱਤੇ ਸਾਰੇ ਹਵਾਲਿਆਂ ਉੱਤੇ ਧਿਆਨ ਦੇਇਏ ਤਾਂ ਅੱਜ ਦੀਆਂ ਕੌਮ ਦੀਆਂ ਕਈ ਮੁਸੀਬਤਾਂ ਦਾ ਹੱਲ ਸਾਡੇ ਇਤਿਹਾਸ ਵਿੱਚ ਹੀ ਲੱਭ ਜਾਏਗਾ। ਇਹ ਕਿਤਾਬ ਪੜਣ ਤੋਂ ਬਾਦ ਇਹ ਹੌਂਸਲਾ ਮਿਲਦਾ ਹੈ ਕਿ ਇਹ ਕਿਤਾਬ ਅੱਜ ਦੇ ਸਿੱਖਾਂ ਨੂੰ ਇੱਕ ਸ਼ੀਸ਼ਾ ਦਿਖਾ ਰਹੀ ਹੈ ਕਿ ਅੱਜ ਦਾ ਸਿੱਖ ਇਤਿਹਾਸ ਵਿੱਚ ਰਹੇ ਸਿੰਘਾਂ ਸਿੰਘਣੀਆਂ ਦੇ ਅਸਲ ਵਾਰਿਸ ਹਨ ਜਾਂ ਅੱਜ ਦਾ ਸਿੱਖ ਆਧੁਨਿਕ ਦੁਨੀਆ ਦੀ ਚੱਕਾ ਚੌਂਧ ਵਿੱਚ ਗ਼ਲਤਾਨ ਹੋ ਕੇ ਸਿੱਖੀ ਤੋਂ ਦੂਰ ਹੋ ਰਿਹਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕੀ ਲੇਖਕ ਬਲਜੀਤ ਸਿੰਘ ਖ਼ਾਲਸਾ ਜੀ ਨੇ ਜੋ ਅੱਜ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਇਸ ਕਿਤਾਬ ਰਾਹੀਂ ਕੀਤੀ ਹੈ ਉਹ ਕਾਬਿਲੇ ਤਾਰੀਫ ਹੈ। ਇਸ ਕਿਤਾਬ ਵਿਚਲੇ ਹਵਾਲੇ ਅਤੇ ਨਾਲ ਹਰ ਘਟਨਾ ਦੀਆਂ ਤਸਵੀਰਾਂ ਲੇਖਕ ਦੀ ਮਿਹਨਤ ਨੂੰ ਦਰਸਾਉਂਦੇ ਹਨ। ਕਈ ਸ਼ਾਇਰਾਂ ਦੇ ਹਵਾਲੇ ਦਿੰਦਾ ਹੋਇਆ ਲੇਖਕ ਇਸ ਕਿਤਾਬ ਵਿੱਚ ਕਈ ਸ਼ਾਇਰਾਂ ਦੀਆਂ ਕਲਮਾਂ ਦੀਆਂ ਲਿਖਤਾਂ ਨੂੰ ਵੀ ਪੇਸ਼ ਕਰਦਾ ਹੈ ਕਿ ਕਿਸ ਸ਼ਾਇਰ ਨੇ ਸਿੱਖ ਇਤਿਹਾਸ ਦੇ ਕਿਸ ਪੱਖ ਉੱਤੇ ਆਪਣੀਆਂ ਰਚਨਾਵਾਂ ਰਾਹੀਂ ਹਾਲਾਤ ਬਿਆਨ ਕੀਤਾ ਹੈ। ਤਕਰੀਬਨ ਹਰ ਲੇਖ ਦੇ ਅੰਤ ਵਿੱਚ ਪੰਨੇ ਨੂੰ ਖਾਲੀ ਨਾ ਛੱਡ ਕੇ ਕਿਸੇ ਨਾ ਕਿਸੇ ਸ਼ਾਇਰ ਦਾ ਇਤਿਹਾਸਕ ਗਵਾਹੀ ਭਰਦਾ ਕੋਈ ਸ਼ੇਅਰ ਦਰਜ ਕੀਤਾ ਹੈ। ਅੱਜ ਦੇ ਯੁੱਗ ਵਿੱਚ ਸਿੱਖ ਧਰਮ ਦੀ ਹੋਂਦ ਨੂੰ ਲੈ ਕੇ ਚਿੰਤਤ ਲੇਖਕ ਇਸ ਕਿਤਾਬ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇੱਕ ਹੋਕਾ ਦਿੰਦਾ ਹੋਇਆ ਦਿੱਸ ਰਿਹਾ ਹੈ ਕਿ ਆਉ ਸਮੁੱਚੀ ਸਿੱਖ ਕੌਮ ਇੱਕਜੁੱਟ ਹੋ ਕੇ ਅੱਜ ਦੇ ਹਲਾਤਾਂ ਦਾ ਕੋਈ ਠੋਸ ਹੱਲ ਕੱਢਿਏ। ਬਹੁਤ ਹੀ ਵਧੀਆ ਕਿਤਾਬ ਹੈ “ਖ਼ਾਲਸਾ ਬਾਦਸ਼ਾਹ ਜਾਂ ਬਾਗ਼ੀ” ਲੇਖਕ ਬਲਜੀਤ ਸਿੰਘ ਖ਼ਾਲਸਾ ਜੀ ਤੋਂ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੀ ਹੀ ਜਾਣਕਾਰੀ ਨਾਲ ਭਰਭੂਰ ਅਗਲੀ ਕਿਤਾਬ ਦੀ ਉਡੀਕ ਰਹੇਗੀ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ 098886 97078

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਮਿੰਨੀ ਕਹਾਣੀ) / ਵਿਅੰਗ ਨੋਟਾਂ ਬਟਨ 
Next articleਸਾਹਿਤ ਸਭਾ (ਰਜਿ:) ਜਲਾਲਾਬਾਦ (ਪੱ) ਵੱਲੋਂ ਕਰਵਾਇਆ ਗਿਆ ਰੂ-ਬ-ਰੂ ਅਤੇ ਸਨਮਾਨ ਸਮਾਗਮ