ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕ੍ਰਿਸਟਲ ਕੁਕਿੰਗ ਇੰਸਟੀਚਿਊਟ ਤੋਂ ਸ਼੍ਰੀਮਤੀ ਮੋਨਿਕਾ ਅਰੋੜਾ ਨੇ ਫੂਡ ਫੈਸਟ ਦਾ ਉਦਘਾਟਨ ਕੀਤਾ। ਸਾਰੇ ਕੋਰਸਾਂ ਦੇ ਵਿਦਿਆਰਥੀਆਂ ਨੇ ਫੈਸਟ ਵਿੱਚ ਭਾਗ ਲਿਆ ਅਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਬਣਾ ਕੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਸਵਾਦਿਸ਼ਟ ਪੰਜਾਬੀ ਭੋਜਨ ਜਿਵੇਂ ਕਿ ਮਿੱਠੇ ਪੀਲੇ ਚਾਵਲ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਢੋਕਲਾ, ਚਾਟ, ਗੁਲਾਬ ਜਾਮੁਨ, ਚਾਕਲੇਟ ਕੇਕ, ਮਫ਼ਿਨ, ਪੁਡਿੰਗ, ਚਾਕਲੇਟ ਬਾਲਾਂ, ਇਡਲੀ, ਪਾਣੀ ਪੁਰੀ ਅਤੇ ਪੀਣ ਵਾਲੇ ਪਦਾਰਥਾਂ ਆਦਿ ਨਾਲ ਪੰਜਾਬੀ ਢਾਬੇ ਅਤੇ ਗੋਲਗੱਪੇ ਦੀ ਵਾਹ-ਵਾਹ ਖੱਟੀ। ਡਾਇਰੈਕਟਰ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਟਾਲਾਂ ਤੋਂ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਮਾਨ ਖਰੀਦਿਆ। ਵਧੀਆ ਸਟਾਲਾਂ ਨੂੰ ਇਨਾਮ ਵੰਡੇ ਗਏ। ਐਮ.ਸੀ.ਏ ਪਹਿਲੇ ਸਾਲ ਦੇ ਪੰਜਾਬੀ ਢਾਬੇ ਨੇ ਪਹਿਲਾ ਇਨਾਮ ਜਿੱਤਿਆ ਅਤੇ ਦੂਜਾ ਇਨਾਮ ਵੀ ਐਮ.ਸੀ.ਏ. ਪਹਿਲੇ ਸਾਲ ਦੀਆਂ ਲੜਕੀਆਂ ਨੇ ਜਿੱਤਿਆ। ਬੀ.ਸੀ.ਏ. ਤੀਜੇ ਸਾਲ ਅਤੇ ਬੀ.ਬੀ.ਏ. ਦੂਜੇ ਸਾਲ ਦੇ ਵਿਦਿਆਰਥੀਆਂ ਨੇ ਤੀਜਾ ਇਨਾਮ ਜਿੱਤਿਆ। ਪੂਰਾ ਕੈਂਪਸ ਪੀਲੇ ਰੰਗ ਵਿੱਚ ਰੰਗਿਆ ਹੋਇਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj