ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਦੇ ਬਾਰਵੀਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਇੰਚਾਰਜ ਮੇਜਰ ਸਿੰਘ ਦੀ ਅਗਵਾਈ ਹੇਠ ਰੋਪੜ ਵਿਖੇ ਗਿਆ, ਜਿੱਥੇ ਕਿ ਬੱਚਿਆਂ ਨੇ ਇਤਿਹਾਸਕ ʻਖ਼ਾਲਸਾ ਵਿਰਾਸਤੀ ਚੌਕੀʼ ਜਾ ਕੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਤਿਹਾਸ ਲੈਕਚਰਾਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਹ ਵਿੱਦਿਅਕ ਟੂਰ ਜਮਾਤ ਇੰਚਾਰਜ ਮੈਡਮ ਜਸਵਿੰਦਰ ਕੌਰ ਦੇ ਸਹਿਯੋਗ ਨਾਲ਼ ਲਾਰਡ ਵਿਲੀਅਮ ਬੈਂਟਿੰਕ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਤਲੁਜ ਦਰਿਆ ਕਿਨਾਰੇ ਹੋਈ ਸੰਧੀ ਸੰਬੰਧੀ ਗੱਲਬਾਤ ਵਾਲੀ ਥਾਂ, ਧਾਰਮਿਕ ਸਥਾਨ ਗੁਰਦੁਆਰਾ ਟਿੱਬੀ ਸਾਹਿਬ, ਪ੍ਰਸ਼ਾਸਨ ਵੱਲੋਂ ਸੈਲਾਨੀਆਂ ਲਈ ਬਣਾਈ ʻਪੰਛੀਆਂ ਦੀ ਰੱਖʼ ਵੀ ਦੇਖਣ ਗਿਆ। ਵਿਦਿਆਰਥੀਆਂ ਨੇ ਉੱਥੇ ਕਰੂਜ਼ ਦਾ ਅਨੰਦ ਵੀ ਮਾਣਿਆ। ਇਸ ਟੂਰ ਵਿੱਚ ਮੈਡਮ ਹਰਸਿਮਰਨ ਕੌਰ, ਮੈਡਮ ਰਿਸ਼ਿਕਾ ਨੈਥਾਨੀ, ਮੈਡਮ ਆਸ਼ਿਮਾ ਅਤੇ ਮੈਡਮ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਕਤ ਸਥਾਨਾਂ ਬਾਬਤ ਜਾਣਕਾਰੀ ਪ੍ਰਦਾਨ ਕੀਤੀ। ਵਰਨਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਉਕਤ ਸਥਾਨਾਂ ਨੂੰ ਸੈਰ ਸਪਾਟੇ ਅਤੇ ਜਾਣਕਾਰੀ ਦੇ ਉਦੇਸ਼ ਨਾਲ਼ ਵਿਕਸਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਇਸ ਨੂੰ ਬਹੁਤ ਵਧੀਆ ਅਨੁਭਵ ਕਿਹਾ ਕਿ ਉਹ ਆਪਣੇ ਵਿਰਸੇ, ਕੁਦਰਤੀ ਵਾਤਾਵਰਨ ਦੇ ਬਹੁਤ ਨੇੜੇ ਮਹਿਸੂਸ ਕਰ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



