ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਸਥਾਨਕ ਖਾਲਸਾ ਗਰਲਜ਼ ਕਾਲਜ ਵਿਖੇ ਅੱਜ ਰੋਟਰੀ ਕਲੱਬ ਮੋਰਿੰਡਾ ਵੱਲੋਂ ਰੋਟਰੀ ਦੇ 121 ਸਾਲ ਪੂਰੇ ਹੋਣ ਤੇ 43ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਰਦਾਰ ਹਰਨੇਕ ਸਿੰਘ ਦੀ ਧਰਮਪਤਨੀ ਸਵਰਗਵਾਸੀ ਸਰਦਾਰਨੀ ਪਰਮਜੀਤ ਕੌਰ ਰਾਏ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤਾ ਗਿਆ। ਕੈਂਪ ਦੌਰਾਨ ਬਲੱਡ ਬੈਂਕ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੱਲੋਂ 45 ਯੂਨਿਟ ਖੂਨ ਇਕੱਤਰ ਕੀਤਾ ਗਿਆ। ਡਾਕਟਰੀ ਟੀਮ ਨੇ ਦਾਤਾਵਾਂ ਦੀ ਸਿਹਤ ਦੀ ਪੂਰੀ ਜਾਂਚ ਉਪਰੰਤ ਹੀ ਖੂਨ ਇਕੱਤਰ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਯਸੂ ਸੂਦ ਅਤੇ ਸੈਕਟਰੀ ਡਾਕਟਰ ਨਿਰਮਲ ਧੀਮਾਨ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਵਿਅਕਤੀ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਅਨੇਕਾਂ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਕੈਂਪ ਦੌਰਾਨ ਸ. ਹਰਨੇਕ ਸਿੰਘ ਰਾਏ, ਅਮਰਜੀਤ ਸਿੰਘ ਕੰਗ, ਦਵਿੰਦਰ ਸਿੰਘ, ਗੁਰਦੇਵ ਸਿੰਘ ਤੂਰ, ਤਜਿੰਦਰ ਸਿੰਘ, ਸੁਖਵਿੰਦਰ ਸਿੰਘ ਬਾਂਸਲ, ਹਰਪ੍ਰੀਤ ਸਿੰਘ,ਡਾ਼. ਗੁਰਪ੍ਰੀਤ ਸਿੰਘ ਮਾਵੀ, ਪ੍ਰਮਾਤਮਾ ਸਿੰਘ, ਜਸਪਾਲ ਸਿੰਘ ਮਾਨ, ਰਜਿੰਦਰ ਸੱਚਦੇਵਾ, ਜਗਤਾਰ ਸਿੰਘ, ਕਰਨਲ ਮਲਕੀਅਤ ਸਿੰਘ, ਰਜਿੰਦਰ ਗੁੰਬਰ, ਨਿਤਿਨ ਗੁਪਤਾ, ਸੰਦੀਪ ਸਿੰਗਲਾ ਅਤੇ ਰਵਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



