ਖ਼ਾਲਸਾ ਕਾਲਜ ’ਚ ਵਿਦਿਆਰਥੀਆਂ ਵਲੋਂ ਵਿਦਿਆਰਥੀਆਂ ਦੇ ਸਵਾਗਤ ਲਈ ‘ਭਾਈਚਾਰਕ ਖਾਣੇ’ ਦਾ ਪ੍ਰਬੰਧ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਦੇ ਸੀਨੀਅਰ ਵਿਦਿਆਰਥੀਆਂ ਵਲੋਂ ਵਿਭਾਗ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ‘ਭਾਈਚਾਰਕ ਖਾਣੇ’ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੀ.ਏ. ਬੀ.ਐੱਡ. ਅਤੇ ਬੀ.ਐੱਸ.ਸੀ. ਬੀ.ਐੱਡ. ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਵਲੋਂ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸੁਆਗਤ ਲਈ ਆਪਣੇ ਘਰ ਤੋਂ ਤਿਆਰ ਕਰਕੇ ਲਿਆਂਦਾ ਖਾਣਾ ਪਰੋਸਿਆ ਗਿਆ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਹਲਵਾ, ਰਾਜਮਾਂਹ ਚਾਵਲ, ਚਨੇ, ਸਬਜ਼ੀ ਤੇ ਹੋਰ ਸਵਾਦਲੇ ਪਕਵਾਨ ਬੜੇ ਹੀ ਪਿਆਰ ਤੇ ਆਦਰ ਨਾਲ ਨਵੇਂ ਵਿਦਿਆਰਥੀਆਂ ਅੱਗੇ ਪਰੋਸੇ ਤੇ ਉਨ੍ਹਾਂ ਨਾਲ ਆਪਣੇ ਜੀਵਨ ਅਤੇ ਕਾਲਜ ਦੇ ਅਨੁਭਵਾਂ ਨੂੰ ਸਾਂਝਾ ਕੀਤਾ। ਇਸ ਮੌਕੇ ਵਿਭਾਗ ਮੁੱਖੀ ਡਾ. ਸੰਘਾ ਗੁਰਬਖਸ਼ ਕੌਰ ਨੇ ਵਿਦਿਆਰਥੀਆਂ ਨੂੰ ਭਾਈਚਾਰਕ ਖਾਣੇ ਵਰਗੀਆਂ ਕਿਰਿਆਵਾਂ ਦੇ ਗੁਣ ਦੱਸਦੇ ਹੋਏ ਆਪਸ ਵਿਚ ਮਿਲ ਜੁਲਕੇ ਰਹਿਣ, ਆਪਣੀ ਜ਼ਿੰਦਗੀ ਵਿਚ ਸਮਾਜਿਕ ਕਦਰਾਂ ਕੀਮਤੀ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਐਜ਼ੂਕੇਸ਼ਨ ਵਿਭਾਗ ਦੇ ਨਿਵੇਕਲੇ ਪ੍ਰੋਗਰਾਮ ਦੀ ਸਫ਼ਲਤਾ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਭਾਈਚਾਰਕ ਸਾਂਝ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਲਈ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਭਾਗ ਦੇ ਪ੍ਰੋ. ਨਰੇਸ਼ ਕੁਮਾਰੀ, ਪ੍ਰੋ. ਕਿਰਨਜੋਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਆਤਮਾ ਨੂੰ ਸਲਾਮ: ਰੇਲ ਹਾਦਸੇ ਵਿੱਚ ਲੱਤ ਗੁਆਉਣ ਵਾਲੇ ਪੈਰਾ ਬੈਡਮਿੰਟਨ ਖਿਡਾਰੀ ਨਿਤੇਸ਼ ਨੇ ਜਿੱਤਿਆ ਸੋਨ ਤਗਮਾ।
Next articleਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਕਬੱਡੀ ਖਿਡਾਰੀਆਂ ਦੀ ਜਿ਼ਲ੍ਹਾ ਪੱਧਰੀ ਟੂਰਨਾਮੈਂਟ’ਚ ਹੂੰਝਾ ਫੇਰ ਜਿੱਤ