ਹੁਸ਼ਿਆਰਪੁਰ,/ਮਾਹਿਲਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2026 27 ਅਧੀਨ ਚੱਲਦੇ ਵੱਖ ਵੱਖ ਸਥਾਪਿਤ ਅਤੇ ਨਵੇਂ ਕੋਰਸਾਂ ਵਿੱਚ ਦਾਖਲੇ ਲਈ ਇਲਾਕੇ ਦੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਵਿਸ਼ੇਸ਼ ਦਾਖਲਾ ਅਤੇ ਕੌਂਸਲਿੰਗ ਸੈਲ ਚੱਲ ਰਿਹਾ ਹੈ ਅਤੇ ਗਰਮੀ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਸੱਤ ਦਾਖਲਾ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਜਿਨਾਂ ਵਿੱਚ ਵਿਦਿਆਰਥੀ ਪੁੱਜ ਕੇ ਮਾਹਰ ਸਟਾਫ ਮੈਂਬਰਾਨ ਤੋਂ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਸਬੰਧੀ ਯੋਗ ਅਗਵਾਈ ਹਾਸਲ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਾਲਜ ਵਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਅਧੀਨ ਯੋਗ ਐਸਸੀ, ਐਸਟੀ ਵਿਦਿਆਰਥੀਆਂ ਤੋਂ ਸਿਰਫ ਯੂਨੀਵਰਸਿਟੀ ਫੀਸ ਹੀ ਲਈ ਜਾ ਰਹੀ ਹੈ ਅਤੇ ਸੰਸਥਾ ਵਿੱਚ ਹੋਰ ਵੱਖ ਵੱਖ ਵਜ਼ੀਫਾ ਰਾਸ਼ੀ ਸਕੀਮਾਂ ਵੀ ਸਫਲਤਾ ਸਹਿਤ ਚੱਲ ਰਹੀਆਂ ਹਨ ਜਿਨਾਂ ਨਾਲ ਇਲਾਕੇ ਦੇ ਹੋਣਹਾਰ ਅਤੇ ਵੱਖ-ਵੱਖ ਵਰਗਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਮਿਲਦਾ ਹੈ। ਉਹਨਾਂ ਕਿਹਾ ਕਿ ਕਾਲਜ ਵਿਚ ਬੀ ਐੱਸ ਸੀ ( ਸਾਈਬਰ ਸਕਿਓਰਿਟੀ) , ਬੀ ਐੱਸ ਸੀ ( ਆਰਟੀਫਿਸ਼ਲ ਇੰਟੈਲੀਜੈਂਸੀ ) ਸਮੇਤ ਕਈ ਨਵੇਂ ਹੁਨਰ ਕੇਂਦਰਿਤ ਅਤੇ ਰੁਜ਼ਗਾਰ ਮੁਖੀ ਕੋਰਸ ਆਰੰਭ ਕੀਤੇ ਗਏ ਹਨ ਜਿਨਾਂ ਵਿੱਚ ਦਾਖਲਾ ਹਾਸਿਲ ਕਰਕੇ ਵਿਦਿਆਰਥੀ ਤੁਰੰਤ ਚੰਗੇ ਰੁਜ਼ਗਾਰ ਦੇ ਭਾਗੀਦਾਰ ਬਣ ਸਕਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਪੁੱਜ ਕੇ ਮਾਹਰ ਅਧਿਆਪਕ ਸਾਹਿਬਾਨ ਤੋਂ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਹਾਸਿਲ ਕਰਕੇ ਇਹਨਾਂ ਕੋਰਸਾਂ ਵਿੱਚ ਆਪਣੀ ਸੀਟ ਯਕੀਨੀ ਬਣਾ ਲੈਣ ਦੀ ਅਪੀਲ ਕੀਤੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





