ਖਾਲਸਾ ਕਾਲਜ ਡੂਮੇਲੀ ਵਿਖੇ ‘ਵਹਿੰਗੀ’ ਨੁੱਕੜ ਨਾਟਕ ਖੇਡਿਆ ਗਿਆ

ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੂਮੇਲੀ ਵਿਖੇ ਰੈਡ ਆਰਟਸ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਨੁੱਕੜ ਨਾਟਕ ‘ਵਹਿੰਗੀ’ ਖੇਡਿਆ ਗਿਆ। ਇਸ ਨਾਟਕ ਦੇ ਰਾਹੀਂ ਕਲਾਕਾਰ ਮਲਕੀਤ ਮਹਿਰਾ ਅਤੇ ਉਸਦੇ ਸਾਥੀ ਹਰਿੰਦਰ ਸਿੰਘ ਨੇ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਗੁਆਚ ਰਹੇ ਜੀਵਨ ਮੁੱਲਾਂ ਨੂੰ ਕਟਾਖਸ਼-ਮਈ ਢੰਗ ਨਾਲ ਪੇਸ਼ ਕੀਤਾ ਅਤੇ ਨਾਲ ਹੀ ਵਪਾਰਕ ਯੁੱਗ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਵਿਚ ਅਲੋਪ ਹੋ ਰਹੇ ਸਤਿਕਾਰ ਦੀ ਭਾਵਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਨਾਟਕ ਦੇ ਰਾਹੀਂ ਵਿਦਿਆਰਥੀਆਂ ਨੂੰ ਉਚੇ ਜੀਵਨ ਮੁੱਲਾਂ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਗੁਰਨਾਮ ਸਿੰਘ ਰਸੂਲਪੁਰ ਨੇ ਨਾਟਕ ਦੇ ਵਿਸ਼ੇ ਨੂੰ ਵਿਦਿਆਰਥੀਆਂ ਲਈ ਮਹੱਤਵਪੂਰਨ ਦੱਸਦਿਆਂ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਰੈਡ ਆਰਟਸ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਅਤੇ ਉਹਨਾਂ ਨੂੰ ਨੈਤਿਕ ਮੁੱਲਾਂ ਦੀ ਭਾਵਨਾ ਨਾਲ ਜੋੜਨ ਲਈ ਕਾਲਜ ਹਮੇਸ਼ਾਂ ਯਤਨ ਕਰਦਾ ਰਹੇਗਾ। ਅਖੀਰ ਵਿੱਚ ਆਏ ਹੋਏ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੀਬਾ ਰੋਮੀ ਦਿਵਗੁਣ ਦੁਆਰਾ ਸਟੇਜ ਦੀ ਭੂਮਿਕਾ ਬਾਖੂਭੀ ਨਿਭਾਈ ਗਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਟਾਰ ਕਪਲ ਬਲੱਡ ਡੋਨਰ ਵਲੋਂ 30 ਵੀਂ ਵਾਰ ਇਕੱਠਿਆਂ ਖੂਨ ਦਾਨ ਕੀਤਾ
Next articleਲਿਬਰੇਸ਼ਨ ਨੇ ਬਿਹਾਰ ਵਿਚ ਪਾਰਟੀ ਵਲੋਂ ਦੋ ਸੀਟਾਂ ਜਿੱਤਣ ਅਤੇ ਪੰਜਾਬ ਵਿਚ ਇੰਡੀਆ ਗੱਠਜੋੜ ਦੀ ਵੱਡੀ ਜਿੱਤ ਉਤੇ ਤਸੱਲੀ ਪ੍ਰਗਟਾਈ