HOME ਖੈਰ ਦੀ ਲੱਕੜ ਅਤੇ ਮਹਿੰਦਰਾ ਪਿਕੱਅਪ ਸਮੇਤ ਬਲਾਚੌਰ ਵਣ ਵਿਭਾਗ ਵਲੋਂ ਤਿੰਨ...

ਖੈਰ ਦੀ ਲੱਕੜ ਅਤੇ ਮਹਿੰਦਰਾ ਪਿਕੱਅਪ ਸਮੇਤ ਬਲਾਚੌਰ ਵਣ ਵਿਭਾਗ ਵਲੋਂ ਤਿੰਨ ਆਰੋਪੀ ਕੀਤੇ ਕਾਬੂ

1

ਧੁੰਦ ਅਤੇ ਹਨੇਰੇ ਦਾ ਲਾਭ ਲੈਂਦੇ ਹੋਏ ਤਿੰਨ ਆਰੋਪੀ ਮੌਕੇ ਤੋਂ ਹੋਏ ਫਰਾਰ, ਲਗਭਗ 1.5 ਲੱਖ ਰੁਪਏ ਦੀ ਖੈਰ ਲੱਕੜ ਫੜੀ 

ਬਲਾਚੌਰ,  (ਸਮਾਜ ਵੀਕਲੀ)  – (ਜਤਿੰਦਰ ਪਾਲ ਸਿੰਘ ਕਲੇਰ ) ਹਰਭਜਨ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਰਘਬੀਰ ਸਿੰਘ, ਵਣ ਰੇਂਜਰ, ਵਣ ਰੇਂਜ ਅਫਸਰ ਬਲਾਚੌਰ ਦੀ ਅਗਵਾਈ ਹੇਠ ਵਣ ਰੇਂਜ ਬਲਾਚੌਰ ਦੇ ਸਟਾਫ ਵਲੋਂ ਸਰਦੀਆਂ ਧੁੰਦਾਂ ਕਾਰਨ ਰਾਤ ਸਮੇਂ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਗਸ਼ਤ ਕੀਤੀ ਜਾ ਰਹੀ ਹੈ। ਰਘਬੀਰ ਸਿੰਘ, ਵਣ ਰੇਂਜਰ, ਵਣ ਰੇਂਜ ਅਫਸਰ ਬਲਾਚੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਗਲਾਂ ਅਤੇ ਡਰੇਨਾਂ ਵਿੱਚ ਲੱਗੇ ਵਣ ਵਿਭਾਗ ਦੇ ਦਰਖਤਾਂ ਦੀ ਰਾਖੀ ਲਈ ਲਗਾਤਾਰ ਗਸਤ ਕੀਤੀ ਜਾ ਰਹੀ ਹੈ।ਇਸੇ ਦੌਰਾਨ ਲੋਹਟਾਂ ਡਰੇਨ ਵਿੱਚ ਸਾਡੇ ਵਿਭਾਗ ਦੇ ਅਫਸਰਾਂ ਵੱਲੋਂ ਗਸਤ ਦੌਰਾਨ ਤਿੰਨ ਆਰੋਪੀਆਂ ਨੂੰ ਚਾਰ ਖੈਰ ਦੇ ਦਰਖ਼ਤ ਜਿਨਾਂ ਦੇ 15 ਮੋਛੇ (ਟੁਕੜੇ ) ਕੀਤੇ ਹੋਏ ਸਨ ਜਿਸ ਦੀ ਕੀਮਤ ਲੱਗਭਗ ਡੇਢ ਲੱਖ ਰੁਪਏ ਬਣਦੀ ਹੈ ਜੋ ਬਰਾਮਦ ਕੀਤੇ, ਜਿਸ ਵਿੱਚ ਤਿੰਨ ਆਰੋਪੀ ਧੁੰਦ ਦਾ ਫਾਇਦਾ ਲੈਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ, ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿਤੀ 04 ਜਨਵਰੀ 2026 ਦੀ ਦਰਮਿਆਨੀ ਰਾਤ ਸਮਾਂ ਲਗਭਗ 3 ਵਜੇ ਤੜਕਸਾਰ ਲੋਹਟਾਂ ਡਰੇਨ ਦੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਲੋਹਟਾਂ ਡਰੇਨ ਤੋਂ ਸਰਕਾਰੀ ਖੈਰ ਦੇ ਰੁੱਖਾਂ ਦੀ ਨਜਾਇਜ਼ ਕਟਾਈ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਣ ‘ਤੇ ਰਵਿੰਦਰ ਸਿੰਘ, ਵਣ ਗਾਰਡ ਇੰਚਾਰਜ ਰੱਕੜਾਂ ਬੀਟ, ਹਰਮਨਦੀਪ ਸਿੰਘ, ਵਣ ਗਾਰਡ ਅਤੇ ਦਵਿੰਦਰ ਸਿੰਘ, ਬਲਾਕ ਅਫਸਰ ਬਲਾਚੌਰ, ਸੁਰਿੰਦਰ ਪਾਲ ਬਲਾਕ ਅਫ਼ਸਰ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਸਰਕਾਰੀ ਖੈਰ ਦੇ ਰੁੱਖ ਚੋਰੀ ਕੱਟ ਕੇ ਗੱਡੀ ਨੰਬਰ ਪੀਬੀ -65-ਬੀਈ-7830 ਮਾਰਕਾ ਮਹਿੰਦਰਾਂ ਪਿਕੱਅਪ ਵਿਚ ਤਿੰਨ ਵਿਅਕਤੀਆਂ ਨੂੰ ਲੱਦਦੇ ਹੋਇਆ ਨੂੰ ਮੌਕੇ ‘ਤੇ ਫੜਿਆ ਗਿਆ ਅਤੇ ਤਿੰਨ ਵਿਅਕਤੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ। ਇਸ ਮੌਕੇ ਮਸ਼ੀਨੀ ਕਟਰ ਅਤੇ ਆਰੇ ਵੀ ਬਰਾਮਦ ਕੀਤੇ ਗਏ। ਮੌਕੇ ‘ਤੇ ਫੜੇ ਗਏ ਤਿੰਨ ਵਿਅਕਤੀਆਂ ਦਾ ਨਾਮ ਸਰਵਨ ਸਿੰਘ ਪੁੱਤਰ ਮਹਿੰਦਰ ਸਿੰਘ, ਵਾਸੀ ਪਿੰਡ ਮਿਆਂਪੁਰ ਚੰਗਰ, ਤਹਿਸੀਲ ਮਾਜਰੀ, ਜਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗੁਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ, ਵਾਸੀ ਪਿੰਡ ਪੁਰਖਾਲੀ, ਤਹਿਸੀਲ ਅਤੇ ਜ਼ਿਲਾਂ ਰੂਪਨਗਰ ਅਤੇ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਹਿਰਦਾਪੁਰ, ਤਹਿਸੀਲ ਅਤੇ ਜ਼ਿਲਾ ਰੂਪਨਗਰ ਹਨ। ਆਰੋਪੀਆਂ ਵਲੋਂ ਖੈਰ ਦੇ ਚਾਰ ਰੁੱਖ ਕੱਟੇ ਗਏ ਹਨ, ਜਿਹਨਾਂ ਦੇ 15 ਮੋਛੇ (ਟੁਕੜੇ ) ਪੀਸ ਉਕਤ ਗੱਡੀ ਵਿਚੋਂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁੱਖ ਥਾਣਾ ਅਫਸਰ, ਸਦਰ ਬਲਾਚੌਰ ਨੂੰ ਪੁਲਿਸ ਪਰਚਾ ਦਰਜ ਕਰਨ ਲਈ ਭੇਜਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“*ਮਨਰੇਗਾ ਬਚਾਓ ਸੰਗਰਾਮ” ਤਹਿਤ 9 ਜਨਵਰੀ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਹੋਵੇਗੀ ਵਿਸ਼ਾਲ ਰੈਲੀ:ਜਿੰਦਰ ਚੇਅਰਮੈਨ ਐਸੀ ਸੈੱਲ
Next articleਕਲੱਬ ਵਲੋਂ ਕਰਵਾਇਆ ਕੁੱਲ ਹਿੰਦ ਪੱਧਰੀ ਹੈਂਡਬਾਲ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ