ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਦੀ ਵਿਸ਼ੇਸ਼ ਅਗਵਾਈ ਵਿਚ ਕੇ.ਜੀ.ਵਿੰਗ ਦੇ ਨੰਨੇ ਮੁੰਨੇ ਬੱਚਿਆਂ ਦੀਆਂ ਐਕਟੀਵਿਟੀ ਕਰਵਾਈਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਨਰਸਰੀ ਅਤੇ ਐਲ.ਕੇ.ਜੀ ਕਲਾਸ ਦੇ ਨੰਨੇ ਮੁੰਨੇ ਬੱਚਿਆਂ ਨੇ ਫਨ ਵਿੱਧ ਬੈਲੂਨ ਐਕਟੀਵਿਟੀ ਦਾ ਭਰਪੂਰ ਅਨੰਦ ਮਾਣਿਆ ਉਹਨਾਂ ਕਿਹਾ ਕਿ ਰੰਗ-ਬਰੰਗੇ ਗੁਬਾਰਿਆਂ ਨਾਲ ਮਸਤੀ ਕਰਦੇ ਹੋਏ ਛੋਟੇ ਛੋਟੇ ਬੱਚੇ ਬਹੁਤ ਖੂਬਸੂਰਤ ਲੱਗ ਰਹੇ ਸਨ। ਇਸਦੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ ਇਸ ਦੌਰਾਨ ਯੂ.ਕੇ. ਜੀ ਦੇ ਵਿਦਿਆਰਥੀਆਂ ਦੀ ਕਲੇਅ ਮੋਲਡਿੰਗ ਐਕਟੀਵਿਟੀ ਕਰਵਾਈ ਗਈ। ਜਿਸ ਵਿੱਚ ਛੋਟੇ ਛੋਟੇ ਨੰਨੇ-ਮੁੰਨੇ ਬੱਚਿਆਂ ਵੱਲੋਂ ਰੰਗ ਬਿਰੰਗੀ ਕਲੇਅ ਦੇ ਨਾਲ ਸੇਵ ਅਰਥ ਦੇ ਟਾਈਟਲ ਹੇਠ ਅਲੱਗ ਡਿਜ਼ਾਈਨਰ ਵਿਚ ਟਰੀਜ, ਫਲਾਵਰਜ ਸਨ।ਅਰਥ ਅਤੇ ਰੇਨਬੋਅ ਆਦਿ ਬਣਾਏ ਗਏ। ਸਕੂਲ ਡਾਇਰੈਕਟਰ ਨਿਰਮਲ ਸਿੰਘ ਨੇ ਕਿਹਾ ਇਸ ਤਰ੍ਹਾਂ ਦੀਆਂ ਐਕਟੀਵਿਟੀ ਪੜ੍ਹਾਈ ਨੂੰ ਰੌਚਕ ਅਤੇ ਦਿਲਚਸਪ ਬਣਾਉਣ ਵਿਚ ਕਾਰਗਰ ਸਿੱਧ ਹੁੰਦੀਆਂ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ, ਸੀਨੀਅਰ ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਬਲਾਕ ਸੁਪਰਵਾਈਜ਼ਰ ਅੰਕਿਤਾ, ਦਵਿੰਦਰ ਨਾਹਰ ਅਤੇ ਕੇ. ਜੀ ਸਟਾਫ ਵਿਚੋਂ ਸ੍ਰੀ ਮਤੀ ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਗੀਤਾ ਸ਼ਰਮਾ, ਊਸ਼ਾ ਰਾਣੀ ਲਖਵਿੰਦਰ ਕੌਰ, ਰਾਜਵੰਸ਼ ਕੌਰ, ਦੀਪ ਮਾਲਾ, ਨਿਤਿਕਾ, ਹਰਜੀਤ ਕੌਰ, ਡਿੰਪਲ, ਮਨਪ੍ਰੀਤ ਕੌਰ, ਸਤਬੀਰ,ਨੇਹਾ, ਸੋਨੀਆ ਚੋਪੜਾ ਅਤੇ ਸਰੋਜ ਰਾਣੀ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly