ਕੇਵਲ ਸਿੰਘ ਨੇ ਥਾਣਾ ਛਾਜਲੀ ਦੇ ਮੁਖੀ ਵਜੋਂ ਚਾਰਜ ਸੰਭਾਲਿਆ ।

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)-ਪੰਜਾਬ ਪੁਲਿਸ ਵਿੱਚ ਸੂਝਵਾਨ ਅਫਸਰ ਵਜੋਂ ਜਾਣੇ ਜਾਂਦੇ ਅਧਿਕਾਰੀ ਸ੍ਰ ਕੇਵਲ ਸਿੰਘ ਨੇ ਅੱਜ ਥਾਣਾ ਛਾਜਲੀ ਦੇ ਨਵੇਂ ਪੁਲਿਸ ਮੁਖੀ ਵਜੋਂ ਆਪਣਾ ਆਹੁਦਾ ਸੰਭਾਲਿਆ ਹੈ। ਉਹ ਲਹਿਰਾਗਾਗਾ ਤੋਂ ਬਦਲ ਕੇ ਇੱਥੇ ਆਏ ਹਨ। ਇਸ ਤੋਂ ਪਹਿਲਾਂ ਵੀ ਉਹ ਵੱਖ ਵੱਖ ਹਲਕਿਆਂ ਵਿੱਚ ਬਤੌਰ ਪੁਲਿਸ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦਾ ਪੁਲਿਸ ਹਲਕਿਆਂ ਵਿੱਚ ਇੱਕ ਵੱਖਰਾ ਪ੍ਭਾਵ ਇਹ ਵੀ ਹੈ ਕਿ ਉਹ ਅਪਰਾਧ ਕਰਨ ਵਾਲੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਦੇ ਆਉਣ ਨਾਲ ਪੰਜਾਬ ਸਰਕਾਰ ਦੀ ਨਸਿਆ ਵਿਰੁੱਧ ਮੁਹਿੰਮ ਨੂੰ ਠੱਲ ਪਵੇਗੀ।
ਅੱਜ ਉਨ੍ਹਾਂ ਪ੍ਰੈਸ ਨੂੰ ਦੱਸਿਆ ਕਿ ਹਲਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜਬੂਤੀ ਨਾਲ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਉਣ।
ਉਨ੍ਹਾਂ ਦੇ ਛਾਜਲੀ ਵਿਖੇ ਤਾਇਨਾਤ ਹੋਣ ਨਾਲ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਅੱਜ ਉਨ੍ਹਾਂ ਨੂੰ ਹਲਕੇ ਦੇ ਵੱਖ ਵੱਖ ਸਮਾਜ ਸੇਵੀ ਲੋਕਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਬੁਲਾਰੇ, ਖੇਡ ਲੇਖਕ ਸਤਪਾਲ ਖਡਿਆਲ, ਕੁਲਦੀਪ ਸਿੰਘ ਔਜਲਾ ਆੜਤੀ। ਐਸੋਸੀਏਸ਼ਨ ਛਾਹੜ ਮਿਲ ਕੇ ਜੀ ਆਇਆਂ ਕਿਹਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ਼ ‘ਪਰੀਖਿਆ ਤੇ ਚਰਚਾ’ ਤਹਿਤ ਸਿੱਧੀ ਗੱਲਬਾਤ ਕਰਨਗੇ- ਪ੍ਰਿੰਸੀਪਲ ਸ਼ਰਮਾ
Next articleਮਿੱਠੜਾ ਕਾਲਜ ਵਿਖੇ ਵਿਸ਼ਵ ਰੰਗਮੰਚ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ