ਗੂਰੂ ਨਾਨਕ ਜਿਲ੍ਹਾ ਲਾਇਬਰੇਰੀ ਦੇ ਪ੍ਰਿੰਸੀਪਲ ਕੇਵਲ ਸਿੰਘ ਪ੍ਰਧਾਨ ਅਤੇ ਮੈਡਮ ਪ੍ਰੋਮਿਲਾ ਅਰੋੜਾ ਜਨਰਲ ਸਕੱਤਰ ਬਣੇ

ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਮੈਂਬਰਜ਼ ਐਸੋਸੀਏਸ਼ਨ ਕਪੂਰਥਲਾ ਦੀ ਹੋਈ ਹੰਗਾਮੀ ਚੋਣ ਮੀਟਿੰਗ ਦਾ ਦ੍ਰਿਸ਼

ਕਪੂਰਥਲਾ,(ਕੌੜਾ) – ਅੱਜ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਮੈਂਬਰਜ਼ ਐਸੋਸੀਏਸ਼ਨ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਲਾਇਬਰੇਰੀ ਦੇ ਮੀਟਿੰਗ ਹਾਲ ਵਿੱਚ ਪ੍ਰਧਾਨ ਕੇਵਲ ਸਿੰਘ ਸੇਵਾਮੁਕਤ ਪ੍ਰਿੰਸੀਪਲ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਸ.ਕੇਵਲ ਸਿੰਘ ਨੂੰ ਪ੍ਰਧਾਨ , ਰੋਸ਼ਨ ਸੱਭਰਵਾਲ ਨੂੰ ਸੀਨੀਅਰ ਸੀਨੀਅਰ ਮੀਤ ਪ੍ਰਧਾਨ ,ਡਾ ਅਨੁਰਾਗ ਸ਼ਰਮਾ ਨੂੰ ਮੀਤ ਪ੍ਰਧਾਨ ,ਡਾ ਹਰਭਜਨ ਸਿੰਘ ਨੂੰ ਮੀਤ ਪ੍ਰਧਾਨ ,ਸੀਨੀਅਰ ਕਵੀ ਅਤੇ ਰਾਈਟਰ ਸ੍ਰੀ ਚੰਨ ਮੋਮੀ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ, ਪ੍ਰੋਮਿਲਾ ਅਰੋੜਾ ਨੂੰ ਜਨਰਲ ਸਕੱਤਰ, ਪ੍ਰੋ ਸਰਦੂਲ ਸਿੰਘ ਔਜਲਾ ਜੁਆਇੰਟ ਸੈਕਟਰੀ ,ਡਾ .ਜੀਤ ਸਿੰਘ ,ਸ਼ਹਿਬਾਜ ਖਾਨ ,ਫਾਇਨਾਂਸ ਸੈਕਟਰੀ ਸ੍ਰੀਮਤੀ ਸਵਰਾਜ ਕੌਰ ਸੋਹਣ ਸਿੰਘ ,ਐਡਵਾਇਜ਼ਰੀ ਕਮੇਟੀ ਵਿਚ ਸ੍ਰੀ ਕੰਵਰ ਇਕਬਾਲ ਅਤੇ ਸ੍ਰੀ ਰੋਸ਼ਨ ਖੈੜਾ ਜੀ ਨੂੰ ਚੁਣਿਆ ਗਿਆ ,ਐਗਜ਼ੈਕਟਿਵ ਮੈਂਬਰ ਪ੍ਰਗਟ ਸਿੰਘ ਰੰਧਾਵਾ ,ਡਾ ਜਸਬੀਰ ਸਿੰਘ ਸੰਧੂ ,ਆਸ਼ੂ ਕੁਮਾਰ ,ਹਰਜੀਤ ਸਿੰਘ ਭਾਟੀਆ, ਮੁਨੱਜ਼ਾ ਇਰਸ਼ਾਦ, ਗੁਰਵਿੰਦਰ ਸਿੰਘ, ਨਿਰਮਲ ਸਿੰਘ ਖਾਲੂ, ਰੂਪ ਦਬੁਰਜੀ ,ਮਨਪ੍ਰੀਤ ਸਿੰਘ ,ਮੱਸਾ ਸਿੰਘ ,ਨੀਤ ਨਰਿੰਦਰ , ਕਰਨੈਲ ਸਿੰਘ ਡੀਐੱਸਪੀ , ਪ੍ਰੋ ਕੁਲਵੰਤ ਸਿੰਘ ਔਜਲਾ ਆਦਿ ਚੁਣੇ ਗਏ। ਮੈਂਬਰਾਂ ਵਿੱਚ ਸ੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ , ਸਵਰਾਜ ਕੌਰ ਲਾਇਬਰੇਰੀ ਇੰਚਾਰਜ ਆਦਿ ਸਰਬਸੰਮਤੀ ਨਾਲ ਚੁਣੇ ਗਏ ।ਮੈਂਬਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ ਦੌਰਾਨ ਕਰਵਾਏ ਗਏ ਵਿਕਾਸ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਅਗਲੇ ਸਾਲ ਦੀ ਨਵੀਂ ਰਣਨੀਤੀ ਉਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਿੰਸੀਪਲ ਕੇਵਲ ਸਿੰਘ ਦੇ ਕੰਮਾਂ ਦੀ ਪੂਰੀ ਟੀਮ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ।
ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਸਮੁੱਚੇ ਲਾਇਬਰੇਰੀ ਮੈਂਬਰਾਂ ਅਤੇ ਸਟਾਫ ਦੇ ਉੱਦਮ ਸਦਕਾ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਕਪੂਰਥਲਾ ਪੰਜਾਬ ਦੀ ਨਾਮਵਰ ਅਤੇ ਤਰੱਕੀ ਦੀਆਂ ਬੁਲੰਦੀਆਂ ਨੂੰ ਸਰ ਕਰਨ ਵਾਲੀ ਲਾਇਬਰੇਰੀ ਬਣ ਗਈ ਹੈ ਇਸ ਤੋਂ ਪਹਿਲਾਂ ਜ਼ਿਲ੍ਹਾ ਲਾਇਬਰੇਰੀ ਲਈ ਪੰਜਾਬੀ ਮੀਡੀਆ ਪੰਜਾਬੀ ਲੇਖਕ ਬੇਹੱਦ ਚਿੰਤਾ ਵਿੱਚ ਸਨ ਪਰ ਪੰਜਾਬ ਸਰਕਾਰ ਤੇ ਮੈਂਬਰਾਂ ਦੇ ਸਹਿਯੋਗ ਨਾਲ ਦਿਨ ਦੁੱਗਣੀ ਤਰੱਕੀ ਉਤੇ ਹੈ । ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਲੋਕਾਂ ਦੀਆਂ ਨਜ਼ਰਾਂ ਵਿੱਚ ਹੈ । ਸ੍ਰੀਮਤੀ ਸਵਰਾਜ ਕੌਰ ਨੇ ਦੱਸਿਆ ਕਿ ਜਦੋਂ ਦਾ ਮੈਡਮ ਜਸਪ੍ਰੀਤ ਕੌਰ ਨੇ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦਾ ਚਾਰਜ ਸੰਭਾਲਿਆ ਹੈ ਉਦੋਂ ਤੋਂ ਲਾਇਬਰੇਰੀ ਦੇ ਮੈਂਬਰਾਂ ਦੀ ਗਿਣਤੀ ਵਧੀ ਹੈ।
ਇਸ ਮੌਕੇ ਬੋਲਦਿਆਂ ਸ੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਕਿ ਇਸ ਦਾ ਸਿਹਰਾ ਸ੍ਰੀਮਤੀ ਸਵਰਾਜ ਕੌਰ ਦੇ ਸਿਰ ਜਾਂਦਾ ਹੈ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਅੱਜ ਜ਼ਿਲ੍ਹਾ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਵਿੱਚ ਦੂਜਾ ਪੁਸਤਕ ਮੇਲਾ ਲੱਗਾ ਹੈ। ਮੈਡਮ ਜਸਪ੍ਰੀਤ ਕੌਰ ਨੂੰ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦਾ ਸਰਪ੍ਰਸਤ ਚੁਣਿਆ ਗਿਆ । ਜਸਪ੍ਰੀਤ ਕੌਰ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਹ ਸਮਾਂ
Next articleਤੂੰ ਨਾ ਮਿਲਿਆ