(ਸਮਾਜ ਵੀਕਲੀ)
ਸੰਤ ਜੀ ਪਿਆਰੇ ਹੁੰਦੇ ਜੱਗ ਤੋਂ ਨਿਆਰੇ ਹੁੰਦੇ,
ਧੁਰੋ ਸਤਿਕਾਰੇ ਹੁੰਦੇ ਕਰਦੇ ਪਿਆਰ ਜੀ।
ਪੜ੍ਹੋ ਧੁਰੋ ਬਾਣੀ ਆਈ ਗੱਲ ਜਾਂਦੇ ਸਮਝਾਈ,
ਹੋਣੀ ਅੰਤ ਜੋ ਸਹਾਈ ਦੱਸਦੇ ਪੁਕਾਰ ਜੀ।
ਗੁਰਾਂ ਜੁਗਤ ਬਤਾਈ, ਜਾਂਦੇ ਅੱਗੇ ਨੇ ਚਲਾਈ ,
ਲੋਕਾਂ ਤਾਂਈ ਸਮਝਾਈ,ਕਰ ਕੇ ਪ੍ਰਚਾਰ ਜੀ।
ਪੜ੍ਹੋ ਭਾਈ ਗੁਰਬਾਣੀ, ਕਿਵੇਂ ਸੁਰਤ ਟਿਕਾਣੀ,
ਮਿੱਠੀ ਧਾਰਨਾ ਸੁਣਾਣੀ, ਹਿਰਦੇ ਨੂੰ ਠਾਰ ਜੀ।
ਨਾਮ ਜਾਪੋ ਤੁਸੀਂ ਭਾਈ, ਜਾਵੋ ਸਮਾਂ ਨਾ ਗਵਾਈ,
ਗੱਲ ਗੁਰਾਂ ਨੇ ਬਤਾਈ, ਸਾਨੂੰ ਵਾਰ ਵਾਰ ਜੀ।
ਸਾਧੂ ਆਖਦੇ ਪਿਆਰੇ, ਨਾਮ ਜਪੋ ਤੁਸੀਂ ਸਾਰੇ,
ਕੋਈ ਵਿਰਲਾ ਵਿਚਾਰੇ, ਕੀਮਤੀ ਵਿਚਾਰ ਜੀ।
ਸਤਿਸੰਗ ਵਾਲਾ ਮੇਲਾ, ਕੋਈ ਲੁੱਟੇ ਅਲਵੇਲਾ,
ਚਾਹੇ ਗੁਰੂ ਚਾਹੇ ਚੇਲਾ ,ਬਸ ਦਿਨ ਚਾਰ ਜੀ।
ਪੜ੍ਹੋ ਭਾਈ ਗੁਰਬਾਣੀ, ਕਿਵੇਂ ਸੁਰਤ ਟਿਕਾਣੀ,
ਮਿੱਠੀ ਧਾਰਨਾ ਸੁਣਾਣੀ, ਹਿਰਦੇ ਨੂੰ ਠਾਰ ਜੀ।
ਕਰ ਸਾਧੂਆਂ ਦਾ ਸੰਗ ਬੰਦਾਂ ਹੋਂਵਦਾ ਨਿਸ਼ੰਗ
ਚੜ੍ਹੇ ਨਾਲੇ ਰੱਬੀ ਰੰਗ ਕਰ ਕੇ ਦੀਦਾਰ ਜੀ।
ਗੱਲ ਓਸਦੀ ਸੁਣਾਵੇ,ਸੰਧੂਆਂ ਜੀ ਸਦਾ ਭਾਵੇਂ
ਰੱਬੀ ਗੁਣ ਜਿਹੜਾ ਗਾਵੇ ਜਾਂਵਾ ਬਲਿਹਾਰ ਜੀ।
ਜੋ ਵੀ ਆੳਂਦੇ ਨੇ ਸ਼ਰਨ ਦੁੱਖ ਸਭ ਦਾ ਹਰਨ
‘ਤੇ ਮੁੱਖੋਂ ਬਚਨ ਕਰਨ ਲਾਉਂਦੇ ਬੇੜਾ ਪਾਰ ਜੀ।
ਪੜ੍ਹੋ ਭਾਈ ਗੁਰਬਾਣੀ, ਕਿਵੇਂ ਸੁਰਤ ਟਿਕਾਣੀ,
ਮਿੱਠੀ ਧਾਰਨਾ ਸੁਣਾਣੀ, ਹਿਰਦੇ ਨੂੰ ਠਾਰ ਜੀ।
ਗੁਰਿੰਦਰ ਸਿੰਘ ਸੰਧੂਆਂ
ਸ਼੍ਰੀ ਚਮਕੌਰ ਸਾਹਿਬ ਰੂਪਨਗਰ
94630 27466
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly