(ਸਮਾਜ ਵੀਕਲੀ)
ਲੱਭਦਾ ਰਿਹਾ ਓਹ ਸਦਾ ਸੋਖ਼ ਆਦਾਵਾਂ,ਤੂੰ ਰੱਖਦਾ ਰਿਹਾ ਹਨੇਰੇ।
ਏਹੀ ਫਰਕ ਤਾਂ ਮਿਟਦਾ ਹੀ ਨਹੀਂ ਕਦੇ,ਜੋ ਦਮ ਘੁੱਟਦਾ ਹੈ ਮੇਰੇ।
ਪਹੁੰਚ ਹੈ ਪਿਛਲੇ ਰਾਹਾਂ ਵੱਲ ਸਦਾ,ਬੁਰੇ ਰਾਜਭਾਗ ਦੇ ਸਦਕੇ ਕਿ,
ਤੇਰ ਮੇਰ ਦੀ ਲੀਕ ਨਹੀਂ ਮਿਟਦੀ,ਰੱਖਕੇ ਕਦੇ ਵੀ ਦੁਸ਼ਮਣੀ ਜੇਰੇ।
ਕੇਹੀ ਰੀਝਾਂ ਦੀ ਬੋਲੀ ਅੰਦਰ,ਮੰਡੀ ਹੀ ਸਾਹ ਵਰੋਲ ਰਹੀ ਅਜਕਲ,
ਵੈਣ ਗਮਾਂ ਦਾ ਫਰਕ ਨਾ ਮਿਟਦਾ,ਉੱਠ ਰਹੇ ਨੇ ਦਰਦ ਹੀ ਵਧੇਰੇ ।
ਸ਼ਾਂਤਮਈ ਰੁਖ਼ ਵੀ ਕਿਸੇ ਫੜਿਆ,ਤੋਰੀ ਗੱਲ ਤੇਰੇ ਸਾਂਹਵੇਂ ਸੀ ਪ੍ਰਤੱਖ ,
ਗਿਲਾ ਸ਼ਿਕਵਾ ਫੇਰ ਵਏਨਾਂ ਕਾਹਦਾ,ਜੋ ਸਮਝ ਨੀਬਆਇਆ ਤੇਰੇ ।
ਸਖ਼ਤ ਸ਼ਿਕੰਜੇ ਕਿਰਤਾਂ ਆਈਆਂ ਰਾਗ ਵਸਲ ਦਾ ਹੈ ਛਿੜਦਾ ਸਦਾ,
ਕਿਰਤਾਂ ਤਾਂ ਅਧਮੋਈਆਂ ਹੁੰਦੀਆਂ,ਘਿਰ ਜੋਕਾਂ ਵਿੱਚ ਚਾਰ ਚੁਫੇਰੇ!
ਸੰਵਿਧਾਨ ਟੱਪ ਗਿਆ ਬਹੱਤਰੋਂ ਉੱਪਰ,ਪਰ ਹਾਮੀ ਤੇਰੀ ਹੀ ਭਰਦਾ,
ਮਾੜੇ ਨੂੰ ਅਜੇ ਤੱਕ ਸੁਰਤ ਨਾ ਆਵੇ,ਜ਼ੁਮਲੇ ਘੁੰਮ ਰਹੇ ਕੰਧਾਂ ਬਨੇਰੇ ।
ਹਰ ਪਾਰਟੀ ਭਾਈਚਾਰਾ ਪੂਰੀ ਤਰਕੀਬ ‘ਚ ਪਲੋਸ ਰਹੀ ਸਿਆਸਤ
ਮਚਲ਼ੇ ਬਾਂਦਰ ਥਾਂ ਥਾਂ ਬੈਠੇ,ਪਾ ਭੋਲੀਆਂ ਬਿੱਲੇ ਬਿੱਲੀਆਂ ਨੂੰ ਘੇਰੇ ।
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly