ਕੇਜਰੀਵਾਲ ਦੀ ਇਮਾਨਦਾਰੀ ਤੇ ਦਿੱਲੀ ਦੇ ਲੋਕਾਂ ਨੇ ਲਗਾਈ ਦੁਬਾਰਾ ਮੋਹਰ – ਵਿੱਤ ਮੰਤਰੀ ਐਡਵੋਕੇਟ ਚੀਮਾ ।

ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਦਿੱਲੀ ਐਮ ਸੀ ਡੀ ਚੋਣਾਂ ਵਿੱਚ ਮਿਲੀ ਸ਼ਾਨਦਾਰ ਸਫਲਤਾ ਤੋਂ ਬਾਅਦ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਨੇ ਇੱਕ ਵਾਰ ਫ਼ੇਰ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਾਫ਼ ਸੁਥਰੀ ਰਾਜਨੀਤਕ ਸੋਚ ਨੂੰ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਨਕਾਰਦਿਆ ਲੋਕਾਂ ਨੇ ਵਿਕਾਸ ਤੇ ਇਮਾਨਦਾਰੀ ਨੂੰ ਪਹਿਲ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਅੰਦਰ ਲੋਕ ਅਰਵਿੰਦ ਕੇਜਰੀਵਾਲ ਦੇ ਰੂਪ ਵਿੱਚ ਆਪਣੇ ਆਪ ਨੂੰ ਚੁਣਨਗੇ।

ਐਡਵੋਕੇਟ ਚੀਮਾ ਨੇ ਕਿਹਾ ਕਿ ਪਹਿਲਾ ਦਿੱਲੀ ਦੇ ਤਖਤ ਤੋਂ ਪੰਦਰਾਂ ਸਾਲ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਨੂੰ ਲਾਂਭੇ ਕੀਤਾ ਹੈ , ਹੁਣ ਦਿੱਲੀ ਐਮ ਸੀ ਡੀ ਤੇ ਭਾਜਪਾ ਨੂੰ ਲਾਹਿਆ ਹੈ। ਹੁਣ ਜਮੀਨੀ ਪੱਧਰ ਹਰ ਬਸਰ ਮਹਿਸੂਸ ਕਰਦਾ ਹੈ ਕਿ ਦੇਸ਼ ਦਾ ਵਿਕਾਸ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਅਸੀਂ ਮੁੱਖ ਮੰਤਰੀ ਸ੍ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯਤਨਸ਼ੀਲ ਹਾਂ। ਸੂਬੇ ਵਿੱਚ ਇਮਾਨਦਾਰ ਸਰਕਾਰ ਨੂੰ ਮਜਬੂਤ ਬਨਾਉਣ ਲਈ ਲੋਕਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ।

ਇਸ ਮੌਕੇ ਐਡਵੋਕੇਟ ਤਪਿੰਦਰ ਸਿੰਘ ਸੋਹੀ, ਵਿਜੈ ਕੁਮਾਰ ਬਿੱਟੂ ਦਿੜਬਾ,ਹਰਦੇਵ ਸਿੰਘ ਮਹਿਲਾਂ, ਨਿਰਭੈ ਸਿੰਘ ਗਲੋਬਲ ਇੰਮੀਗਰੇਸ਼ਨ, ਮਨਿੰਦਰ ਘੁਮਾਣ, ਪੀਤੂ ਸਰਪੰਚ ਛਾਹੜ, ਪਰੈਟੀ ਖਡਿਆਲ ਨੇ ਪਾਰਟੀ ਦੀ ਦਿੱਲੀ ਜਿੱਤ ਤੇ ਖੁਸੀ ਦਾ ਪ੍ਰਗਟਾਵਾ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGermany ramps up electricity generation from coal amid energy crisis: Destatis
Next articleਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟ ਪੀ. ਜੀ. ਆਈ ਤੋਂ ਤਸਦੀਕ ਕਰਾਉਣ ਦਾ ਫ਼ੈਸਲਾ ਮੰਦਭਾਗਾ