ਨਵੀਂ ਦਿੱਲੀ (ਸਮਾਜ ਵੀਕਲੀ): ਪੰਜਾਬ ਅਤੇ ਦਿੱਲੀ ਸਰਕਾਰਾਂ ਦਰਮਿਆਨ ਸਿੱਖਿਆ ਤੇ ਹੋਰਨਾਂ ਖੇਤਰਾਂ ਵਿੱਚ ‘ਗਿਆਨ ਦੇ ਵਟਾਂਦਰੇ’ ਲਈ ਹੋਏ ਕਰਾਰ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਵਿਰੋਪੀ ਪਾਰਟੀਆਂ ਨੇ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੌਮੀ ਰਾਜਧਾਨੀ ਵਿੱਚ ਬੈਠਿਆਂ ਪੰਜਾਬ ਦੀ ‘ਆਪ’ ਸਰਕਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਪਰੋਕਤ ਕਰਾਰ ਦਾ ਅਸਲ ਮੰਤਵ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਕੰਟਰੋਲ ਕਰ ਕੇ ਕੇਜਰੀਵਾਲ ਨੂੰ ਪੰਜਾਬ ਸਰਕਾਰ ਚਲਾਉਣ ਦੇ ਸਮਰੱਥ ਤੇ ਸਸ਼ਕਤ ਬਣਾਉਣਾ ਹੈ।
ਸਿਰਸਾ ਨੇ ਟਵੀਟ ਕੀਤਾ, ‘‘ਪੰਜਾਬ ਤੇ ਦਿੱਲੀ ਸਰਕਾਰਾਂ ਦਰਮਿਆਨ ਹੋਇਆ ਕਰਾਰ ਪੰਜਾਬ ਦੇ ਹਿਤਾਂ ਤੇ ਪ੍ਰਭੂਸੱਤਾ ਨੂੰ ਕੇਜਰੀਵਾਲ ਜੀ ਕੋਲ ਗਹਿਣੇ ਰੱਖਣ ਵਾਂਗ ਹੈ…ਪੰਜਾਬ ਨੂੰ ਕੰਟਰੋਲ ਤੇ ਇਸ ਉੱਤੇ ਕਬਜ਼ਾ ਕਰਨ ਦੇ ਤੁਹਾਡੇ ਈਸਟ ਇੰਡੀਆ ਕੰਪਨੀ ਜਿਹੇ ਏਜੰਡੇ ਨੂੰ ਪੰਜਾਬੀ ਸਵੀਕਾਰ ਨਹੀਂ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਗੋਡੇ ਨਾ ਟੇਕਣ।’’ ਦਿੱਲੀ ਅਸੈਂਬਲੀ ਵਿੱਚ ਭਾਜਪਾ ਮੈਂਬਰ ਤੇ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਕਰਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਬੈਠੇ ਪੰਜਾਬ ’ਤੇ ਰਾਜ ਕਰਨਾ ਚਾਹੁੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly