ਸੰਗਰੂਰ (ਸਮਾਜ ਵੀਕਲੀ) ਸ਼ਹਿਰ ਸੰਗਰੂਰ ਵਿਚ ਅਵਾਰਾ ਕੁੱਤਿਆਂ, ਪਸ਼ੂਆਂ ਅਤੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ , ਲੀਕ ਸੀਵਰੇਜ ,ਟੁੱਟੀਆਂ /ਖੱਡਿਆਂ ਵਾਲੀਆਂ ਸੜਕਾਂ ਅਤੇ ਸਫਾਈ ਦੇ ਮਾੜੇ ਪ੍ਰਬੰਧ ਨੂੰ ਸੁਧਾਰਨ ਲਈ ਅੱਜ ਸੰਗਰੂਰ ਸ਼ਹਿਰ ਵਿਕਾਸ ਮੰਚ ਦਾ ਇੱਕ ਭਰਵਾਂ ਵਫ਼ਦ ਕਾਰਜਸਾਧਕ ਅਫਸਰ(EO) ਸ਼੍ਰੀ ਅਸ਼ਵਨੀ ਕੁਮਾਰ ਨੂੰ ਮਿਲਿਆ।ਮੰਚ ਦੇ ਮੈਂਬਰ ਅਮ੍ਰਿਤ ਗਰਗ,ਮਨਧੀਰ ਸਿੰਘ, ਬਸ਼ੇਸ਼ਰ ਰਾਮ ਤੇ ਮਾਸਟਰ ਪਰਮਵੇਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਈ ਓ ਸੰਗਰੂਰ ਨਾਲ ਸੁਖਾਵੇਂ ਮਹੌਲ ਤੇ ਲੰਬੀ ਗਲਬਾਤ ਦੁਰਾਨ ਹੋਈ ਮੀਟਿੰਗ ਬਾਰੇ ਦੱਸਿਆ ਕਿ ਈ ਓ ਸੰਗਰੂਰ ਨੇ ਦੱਸਿਆ ਕਿ ਝਨੇੜੀ ਗਊਸ਼ਾਲਾ ਐਸਡੀਐਮ ਭਵਾਨੀਗੜ੍ਹ ਅਧੀਨ ਹੈ ਉਨ੍ਹਾਂ ਤੋਂ ਜਲਦੀ ਇਜਾਜ਼ਤ ਲੈ ਕੇ ਛੇਤੀ ਹੀ ਅਵਾਰਾ ਪਸ਼ੂਆਂ ਨੂੰ ਝਨੇੜੀ ਗਊਸ਼ਾਲਾ ਵਿਚ ਛੱਡ ਦਿੱਤਾ ਜਾਵੇਗਾ। ਅਵਾਰਾ ਕੁੱਤਿਆਂ ਬਾਰੇ ਕਿਹਾ ਕਿ ਇਨ੍ਹਾਂ ਲਈ ਜਲਦੀ ਥਾਂ ਤਲਾਸ਼ ਕੇ,ਸ਼ੈਲਟਰ ਹਾਊਸ ਬਣਾ ਕੇ ਗਲੀਆਂ, ਮੁਹੱਲਿਆਂ ਤੇ ਜਨਤਕ ਥਾਵਾਂ ਤੋਂ ਚੁੱਕ ਕੇ ਸ਼ੈਲਟਰ ਹਾਊਸ ਵਿੱਚ ਲਿਆਂਦਾ ਜਾਵੇਗਾ ।ਕੂੜੇ ਦੇ ਢੇਰਾਂ ਬਾਰੇ ਕਿਹਾ ਕਿ ਜਿਨ੍ਹਾਂ ਥਾਵਾਂ ਤੇ ਕੂੜੇ ਦੇ ਢੇਰ ਪਏ ਹਨ, ਜਲਦੀ ਚੁਕਵਾਏ ਜਾਣਗੇ, ਜਿਥੇ ਲੋਕ ਸੜਕਾਂ ਉਪਰ ਹੀ ਪਸ਼ੂਆਂ ਨੂੰ ਚਾਰਾ ਪਾਉਂਦੇ ਹਨ, ਉਸ ਬਾਰੇ ਕਿਹਾ ਕਿ ਉਥੇ ਚਾਰਾ ਨਾ ਪਾਉਣ ਲਈ ਬੈਨਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਤੇ ਸੜਕਾਂ ਦੀ ਮੁਰੰਮਤ ਸ਼ੁਰੂ ਹੈ। ਪੂਨੀਆ ਕਲੋਨੀ ਦੀਆਂ ਸਲਿਪ ਰੋਡਜ ਦੀ ਸਫਾਈ ਅਤੇ ਪੱਕਾ ਸਫਾਈ ਸੇਵਕ ਦੇਣ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਉਪਰੋਕਤ ਤੋਂ ਇਲਾਵਾ ਸਰਵ ਸ਼੍ਰੀ ਬਹਾਦਰ ਲੌਂਗੋਵਾਲ, ਐਡਵੋਕੇਟ ਖੇਮ ਚੰਦ ਰਾਓ,ਗੁਰਜੰਟ ਸਿੰਘ ਬਾਜਵਾ, ਕੇਵਲ ਸ਼ਰਮਾਂ, ਹਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।
ਵਿਕਾਸ ਮੰਚ ਸੰਗਰੂਰ ਸ਼ਹਿਰ, ਮਨਧੀਰ ਸਿੰਘ ਮੈਂਬਰ
ਮਾਸਟਰ ਪਰਮਵੇਦ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



